ਮਹਾਂਕਾਲੀ ਮੰਦਰ ਕਮੇਟੀ ਨੇ ਸਥਾਪਨਾ ਦਿਵਸ ਮਨਾਇਆ
07:38 AM Dec 03, 2024 IST
ਲਹਿਰਾਗਾਗਾ:
Advertisement
ਇਥੇ ਜੈ ਸ੍ਰੀ ਮਹਾਂਕਾਲੀ ਮੰਦਰ ਕਮੇਟੀ ਅਤੇ ਸੰਕੀਰਤਨ ਮੰਡਲ ਵੱਲੋਂ 20ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਮੰਦਰ ਵਿੱਚ ਜਗਰਾਤਾ ਕਰਵਾਇਆ ਗਿਆ। ਇਸ ਮੌਕੇ ਸਵਾਮੀ ਰਾਮ ਪ੍ਰਕਾਸ਼ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਪੂਜਾ ਦੀ ਰਸਮ ਬ੍ਰਿਜ ਲਾਲ ਪਰਿਵਾਰ ਵੱਲੋਂ ਨਿਭਾਈ ਗਈ। ਇਸ ਉਪਰੰਤ ਭਜਨ ਗਾਇਕ ਮੁਕੇਸ਼ ਕੁਮਾਰ (ਇਨਾਇਤ) ਵਾਲਿਆਂ ਨੇ ਆਪਣੇ ਭਜਨਾਂ ਨਾਲ ਪੰਡਾਲ ’ਚ ਬੈਠੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਸ਼ਰਮਾ, ਕ੍ਰਿਸ਼ਨ ਸਿੰਗਲਾ, ਪ੍ਰੇਮ ਸਾਗਰ, ਸੁਭਾਸ਼ ਭਾਸੀ ਤੇ ਰਾਕੇਸ਼ ਰਿੰਕੂ ਨੇ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਿਸ਼ੂ ਸੇਤੀਆ, ਰਾਜੇਸ਼ ਪਹਾੜੀਆਂ, ਜਗਦੀਸ਼ ਜਿੰਦਲ, ਅਮਨ ਬਾਂਸਲ ਤੇ ਰਾਜੇਸ਼ ਟਿਕਾ ਵੱਲੋਂ ਜਗਰਾਤੇ ਲਈ ਸਹਿਯੋਗ ਦਿੱਤਾ ਗਿਆ। -ਪੱਤਰ ਪ੍ਰੇਰਕ
Advertisement
Advertisement