For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼: ਸ਼ਾਹ ਵੱਲੋਂ 55 ਜ਼ਿਲ੍ਹਿਆਂ ’ਚ ‘ਪੀਐੱਮ ਕਾਲਜ ਆਫ ਐਕਸੀਲੈਂਸ’ ਦਾ ਉਦਘਾਟਨ

07:26 AM Jul 15, 2024 IST
ਮੱਧ ਪ੍ਰਦੇਸ਼  ਸ਼ਾਹ ਵੱਲੋਂ 55 ਜ਼ਿਲ੍ਹਿਆਂ ’ਚ ‘ਪੀਐੱਮ ਕਾਲਜ ਆਫ ਐਕਸੀਲੈਂਸ’ ਦਾ ਉਦਘਾਟਨ
ਇੰਦੌਰ ਵਿਚਲੇ ਕਾਲਜ ਦਾ ਦੌਰਾ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋ: ਏਐੱਨਆਈ
Advertisement

ਇੰਦੌਰ, 14 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੱਧ ਪ੍ਰਦੇਸ਼ ਦੇ ਸਾਰੇ 55 ਜ਼ਿਲ੍ਹਿਆਂ ’ਚ ‘ਪ੍ਰਧਾਨ ਮੰਤਰੀ ਕਾਲਜ ਆਫ ਐਕਸੀਲੈਂਸ’ ਦਾ ਵਰਚੁਅਲੀ ਉਦਘਾਟਨ ਕੀਤਾ ਅਤੇ ਭਾਰਤ ਨੂੰ 2047 ਤੱਕ ਵਿਕਸਿਤ ਮੁਲਕ ਬਣਾਉਣ ਦੇ ਟੀਚੇ ਦੌਰਾਨ ਨਵੀਂ ਸਿੱਖਿਆ ਨੀਤੀ (ਐੱਨਈਪੀ) ਲਿਆਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਦੂਰਅੰਦੇਸ਼ੀ ਨਜ਼ਰੀਏ’ ਦੀ ਸ਼ਲਾਘਾ ਕੀਤੀ।
ਇੰਦੌਰ ਦੇ ਅਟਲ ਬਿਹਾਰੀ ਵਾਜਪਾਈ ਸਰਕਾਰੀ ਆਰਟਸ ਅਤੇ ਕਾਮਰਸ ਕਾਲਜ ਜਿਸ ਨੂੰ ਪੀਐੱਮ ਕਾਲਜ ਆਫ ਐਕਸੀਲੈਂਸ ਵਜੋਂ ਵਿਕਸਿਤ ਕੀਤਾ ਗਿਆ ਹੈ, ਵਿੱਚ ਮੁੱਖ ਸਮਾਗਮ ਮੌਕੇ ਸ਼ਾਹ ਨੇ ਆਖਿਆ ਕਿ ਵਿਦਿਆਰਥੀਆਂ ਨੂੰ ਐੱਨਈਪੀ ਦਸਤਾਵੇਜ਼ ਜ਼ਰੂਰ ਡਾਊਨਲੋਡ ਕਰਨਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਨੂੰ ‘‘ਲੀਕ ਤੋਂ ਹਟ ਕੇ ਸੋਚਣਾ’’ ਸਿਖਾਏਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਲੋਕ ਅਰਪਣ ਕੀਤੇ ਗਏ ਸਾਰੇ 55 ਕਾਲਜ ਉੱਚ ਗੁਣਵੱਤਾ, ਪ੍ਰੈਕਟੀਕਲ ਅਤੇ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਦੇ ਪੈਮਾਨਿਆਂ ’ਤੇ ਖਰੇ ਉੱਤਰਦੇ ਹਨ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ 2047 (ਜਦੋਂ ਭਾਰਤ ਆਜ਼ਾਦੀ ਦੇ 100 ਸਾਲਾ ਜਸ਼ਨ ਮਨਾ ਰਿਹਾ ਹੋਵੇਗਾ) ਤੱਕ ਵਿਕਸਿਤ ਮੁਲਕ ਬਣਾਉਣ ਦਾ ਟੀਚਾ ਮਿਥਿਆ ਹੈ। ਐੱਨਈਪੀ ਇਸ ਵਿੱਚ ਵੱਡੀ ਭੂਮਿਕਾ ਨਿਭਾਏਗੀ। ਵਿਕਸਿਤ ਮੁਲਕ ਬਣਨ ਦੀ ਰਾਹ ’ਤੇ ਚੱਲਦਿਆਂ ਸਿੱਖਿਆ ਦੀ ਬੁਨਿਆਦ ਮਜ਼ਬੂਤ ਹੋਣੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੂਰਅੰਦੇਸ਼ੀ ਦਿਖਾਉਂਦਿਆਂ ਨਵੀਂ ਸਿੱਖਿਆ ਨੀਤੀ ਲਿਆਂਦੀ ਹੈ, ਜਿਹੜੀ ਅਗਲੇ 25 ਸਾਲਾਂ ਦੀਆਂ ਲੋੜਾਂ ਪੂਰੀਆਂ ਕਰਦੀਆਂ ਹੈ। ਸ਼ਾਹ ਨੇ ਆਖਿਆ, ‘‘ਐੱਨਈਪੀ ਸਾਡੇ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਦਿਆਂ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦਾ ਹਾਣੀ ਬਣਾਏਗੀ। ਇਹ ਗਿਣਤੀ ਨਹੀਂ ਗੁਣਵੱਤਾ ’ਤੇ ਕੇਂਦਰਤ ਹੈ ਅਤੇ ਵਿਦਿਆਰਥੀਆਂ ਨੂੰ ਲੀਕ ਤੋਂ ਹਟ ਕੇ ਸੋਚਣ ਦਾ ਮੌਕਾ ਪ੍ਰਦਾਨ ਕਰਦੀ ਹੈ। ਐੱਨਈਪੀ ਉਨ੍ਹਾਂ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਂਦੀ ਹੈ। ਇਹ ਵਿਦਿਆਰਥੀਆਂ ਨੂੰ ਜਿਊਣ ਦੀ ਕਲਾ ਸਿਖਾਏਗੀ।’’ -ਪੀਟੀਆਈ

Advertisement
Advertisement
Author Image

sukhwinder singh

View all posts

Advertisement
×