ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੱਧ ਪ੍ਰਦੇਸ਼: ਹੋਸਟਲ ਦਾ ਖਾਣਾ ਖਾਣ ਤੋਂ ਬਾਅਦ 19 ਕਾਲਜ ਵਿਦਿਆਰਥੀ ਬਿਮਾਰ

01:07 PM Apr 14, 2025 IST
featuredImage featuredImage
ਫੋਟੋ ਏਐੱਨਆਈ

ਭੋਪਾਲ, 14 ਅਪਰੈਲ

Advertisement

ਮੱਧ ਪ੍ਰਦੇਸ਼ ਵਿਚ ਵਿਦਿਆਰਥੀਆਂ ਨੂੰ ਕਾਲਜ ਹੋਸਟਲ ਵਿਚ ਇਕ ਪਾਰਟੀ ਦੌਰਾਨ ਪਰੋਸਿਆ ਗਿਆ ਭੋਜਨ ਖਾਣ ਤੋਂ ਬਾਅਦ 19 ਵਿਦਿਆਰਥੀ ਬਿਮਾਰ ਹੋ ਗਏ। ਮੌਲਾਨਾ ਆਜ਼ਾਦ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (MANIT) ਦੇ ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਵਾਲੇ ਉਮੇਸ਼ ਸ਼ਾਰਦਾ ਨੇ ANI ਨੂੰ ਦੱਸਿਆ ਕਿ ਵਿਦਿਆਰਥੀਆਂ ਨੂੰ ਉਲਟੀਆਂ, ਦਸਤ ਅਤੇ ਬੁਖਾਰ ਦੀ ਸ਼ਿਕਾਇਤ ਸੀ। 19 ਵਿਦਿਆਰਥੀਆਂ ਨੇ ਹੋਸਟਲ ਤੋਂ ਖਾਣਾ ਖਾਧਾ ਸੀ, ਜਿੱਥੇ ਇਕ ਪਾਰਟੀ ਰੱਖੀ ਗਈ ਸੀ।
ਹਸਪਤਾਲ ਦੇ ਮਾਲਕ ਨੇ ਕਿਹਾ ਕਿ ਵਿਦਿਆਰਥੀਆਂ ਦੀ ਹਾਲਤ ਵਿਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਨੂੰ ਇਲਾਜ ਕਰਵਾਉਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਦਾਖਲ ਹੋਏ ਵਿਦਿਆਰਥੀਆਂ ਵਿੱਚੋਂ ਇਕ ਨੇ ਕਿਹਾ ਕਿ ਉਨ੍ਹਾਂ ਹੋਸਟਲ ਵਿਚ ਦਾਲਾਂ, ਚਾਵਲ ਆਦਿ ਖਾਧੇ ਸਨ। ਇਸਨੂੰ ਖਾਣ ਤੋਂ ਬਾਅਦ ਕੱਲ੍ਹ ਦੁਪਹਿਰ ਤੋਂ ਬੱਚਿਆਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਮੈਨੂੰ ਵੀ ਪੇਟ ਵਿੱਚ ਤੇਜ਼ ਦਰਦ ਸੀ ਅਤੇ ਲੋਕਾਂ ਨੂੰ ਬੁਖਾਰ ਅਤੇ ਉਲਟੀਆਂ ਆ ਰਹੀਆਂ ਸਨ।’’

ਇਸ ਦੌਰਾਨ ਬਿਮਾਰ ਹੋਏ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਦੁਬਾਰਾ ਅਜਿਹੀ ਘਟਨਾ ਤੋਂ ਬਚਾਅ ਲਈ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। -ਏਐੱਨਆਈ

Advertisement

Advertisement