ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੱਧ ਪ੍ਰਦੇਸ਼: ਟਰੇਨਿੰਗ ਇੰਸਟੀਚਿਊਟ ਦੇ 100 ਵਿਦਿਆਰਥੀ ਬਿਮਾਰ

11:39 PM Jul 03, 2024 IST

ਇੰਦੌਰ, 3 ਜੁਲਾਈ
ਮੱਧ ਪ੍ਰਦੇਸ਼ ਦੇ ਚਿਟਵਾੜ ਇਲਾਕੇ ਦੀ ਇੰਦੌਰ ਫਿਜ਼ੀਕਲ ਅਕੈਡਮੀ ’ਚ ਫੌਜੀ ਭਰਤੀ ਦੀ ਸਿਖਲਾਈ ਲੈ ਰਹੇ ਲਗਪਗ 100 ਨੌਜਵਾਨ ਸ਼ੱਕੀ ਤੌਰ ’ਤੇ ਜ਼ਹਿਰੀਲਾ ਖਾਣ ਖਾਣ ਕਾਰਨ ਬਿਮਾਰ ਹੋ ਗਏ। ਐੱਸਡੀਐੱਮ ਘਣਸ਼ਿਆਮ ਧਨਗਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅਕੈਡਮੀ ਦੇ ਪੰਜ ਹੋਸਟਲਾਂ ’ਚ ਰਹਿ ਰਹੇ ਲਗਪਗ 100 ਵਿਦਿਆਰਥੀ ਪਿਛਲੇ ਦੋ ਦਿਨਾਂ ਤੋਂ ਦਸਤ ਤੇ ਉਲਟੀਆਂ ਕਰ ਰਹੇ ਸਨ। ਉਨ੍ਹਾਂ ਮੁਤਾਬਕ ਲਗਪਗ 70 ਵਿਦਿਆਰਥੀਆਂ ਦਾ ਇਲਾਜ ਹੋਸਟਲਾਂ ’ਚ ਕੀਤਾ ਜਾ ਰਿਹਾ ਹੈ ਜਦਕਿ ਬਾਕੀ 30 ਮਹਾਰਾਜਾ ਯਸ਼ਵੰਤਰਾਓ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਮੁਤਾਬਕ ਇੰਦੌਰ ਫਿਜ਼ੀਕਲ ਅਕੈਡਮੀ ਦੇ ਪੰਜ ਹੋਸਟਲਾਂ ’ਚ ਕੁੱਲ 450 ਵਿਦਿਆਰਥੀ ਰਹਿ ਰਹੇ ਹਨ। ਜਾਂਚ ਲਈ ਹੋਸਟਲਾਂ ’ਚੋਂ ਖਾਣੇ, ਅਨਾਜ ਤੇ ਪੀਣ ਵਾਲੇ ਪਾਣੀ ਦੇ ਨਮੂਨੇ ਲਏ ਗਏ ਹਨ। -ਪੀਟੀਆਈ

Advertisement

Advertisement
Advertisement