ਬਸੰਤ ਪੰਚਮੀ ਮੌਕੇ ਪੀਲੇ ਰੰਗ ’ਚ ਰੰਗੀ ਮਾਧੁਰੀ ਦੀਕਸ਼ਿਤ
08:42 AM Feb 03, 2025 IST
ਮੁੰਬਈ: ਅਦਾਕਾਰਾ ਮਾਧੁਰੀ ਦੀਕਸ਼ਿਤ 57 ਸਾਲ ਦੀ ਉਮਰ ਵਿੱਚ ਵੀ ਨੌਜਵਾਨ ਅਦਾਕਾਰਾਂ ਨੂੰ ਸਖ਼ਤ ਟੱਕਰ ਦਿੰਦੀ ਹੈ। ਉਹ ਜੋ ਵੀ ਪਹਿਰਾਵਾ ਪਾਉਂਦੀ ਹੈ, ਉਸ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ। ਫ਼ਿਲਮ ‘ਭੂਲ ਭੁਲੱਈਆ-3’ ਦੀ ਅਦਾਕਾਰਾ ਨੇ ਅੱਜ ਬਸੰਤ ਪੰਚਮੀ ਮੌਕੇ ਵਧੀਆ ਲਹਿੰਗਾ ਪਾ ਕੇ ਹਰ ਫੈਸ਼ਨ ਪ੍ਰੇਮੀਆਂ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ। ਮਾਧੁਰੀ ਦੀਕਸ਼ਿਤ ਨੇ ਇੰਸਟਾਗ੍ਰਾਮ ’ਤੇ ਖੂਬਸੂਰਤ ਪੀਲੇ ਰੰਗ ਦੇ ਲਹਿੰਗੇ ’ਚ ਪੋਜ਼ ਬਣਾ ਕੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਮਾਧੁਰੀ ਦੀਕਸ਼ਿਤ ਨੂੰ ਜੈਪੁਰ ਵਿੱਚ ਹੋਣ ਵਾਲੇ ਆਈਆਈਐੱਫਏ ਦੇ 25ਵੇਂ ਐਡੀਸ਼ਨ ਵਿੱਚ ਪੇੇਸ਼ਕਾਰੀ ਦੇਣ ਲਈ ਚੁਣਿਆ ਗਿਆ ਹੈ। ਇਸ ਬਾਰੇ ਉਸ ਨੇ ਕਿਹਾ ਕਿ ਆਈਆਈਐੱਫਏ ਹਮੇਸ਼ਾ ਹੀ ਉਸ ਦੀ ਯਾਤਰਾ ਦਾ ਖਾਸ ਹਿੱਸਾ ਰਿਹਾ ਹੈ। ਉਸ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਇਸ ਫੈਸਟੀਵਲ ਨੇ ਉਸ ਨੂੰ ਕਈ ਪਿਆਰੇ ਪਲ ਦਿੱਤੇ ਹਨ। -ਆਈਏਐੱਨਐੱਸ
Advertisement
Advertisement