ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਓਟੀਟੀ ਪਲੈਟਫਾਰਮ ਦੀ ਦੀਵਾਨੀ ਹੋਈ ਮਧੂ

07:19 AM May 13, 2024 IST

ਮੁੰਬਈ: ਅਦਾਕਾਰਾ ਮਧੂ ਦਾ ਕਹਿਣਾ ਹੈ ਕਿ ਉਹ ਫਿਲਮ ਦੇ ਸੈੱਟ ’ਤੇ ਨਾਇਕਾ ਬਣਨ ਦੀ ਸਦੀਆਂ ਪੁਰਾਣੀ ਸੋਚ ਤੋਂ ਅੱਗੇ ਵਧੀ ਹੈ ਅਤੇ ਉਸ ਨੇ ਫਿਲਮਾਂ ਵਿੱਚ ਇਕ ਸਹਿਯੋਗੀ ਵਜੋਂ ਆਪਣੀ ਭੂਮਿਕਾ ਨੂੰ ਅਪਣਾਇਆ ਹੈ। ਉਹ ਮੌਜੂਦਾ ਸਮੇਂ ਓਟੀਟੀ ਪਲੈਟਫਾਰਮ ਨੂੰ ਖਾਸਾ ਪਸੰਦ ਕਰ ਰਹੀ ਹੈ। 1990 ਦੇ ਦਹਾਕੇ ਦੀਆਂ ਹਿੱਟ ਫਿਲਮਾਂ ‘ਰੋਜ਼ਾ’, ‘ਫੂਲ ਔਰ ਕਾਂਟੇ’, ‘ਯੋਧਾ’ ਅਤੇ ‘ਜੈਂਟਲਮੈਨ’ ਲਈ ਜਾਣੀ ਜਾਂਦੀ ਅਦਾਕਾਰਾ ਨੇ ਹਾਲ ਹੀ ਵਿੱਚ ਜ਼ੀ5 ਦੀ ਲੜੀ ‘ਫਾਇਰਫਲਾਈਜ਼: ਪਾਰਥ ਔਰ ਜੁਗਨੂੰ’ ਅਤੇ ਪ੍ਰਾਈਮ ਵੀਡੀਓ ਦੇ ਸ਼ੋਅ ‘ਸਵੀਟ ਕਰਮ ਕੌਫੀ’ ਵਿੱਚ ਕੰਮ ਕੀਤਾ ਹੈ। ਮਧੂ ਨੇ ਕਿਹਾ, ‘‘ਇੱਕ ਅਦਾਕਾਰ ਬਣਨ ਦਾ ਇਹ ਸ਼ਾਨਦਾਰ ਸਮਾਂ ਹੈ।’’ ਦੱਸਣਾ ਬਣਦਾ ਹੈ ਕਿ ਮਧੂ ਅਗਲੀ ਮਨੋਵਿਗਿਆਨਕ ਥ੍ਰਿਲਰ ਫਿਲਮ ‘ਕਰਤਮ ਭੁਗਤਮ’ ਵਿੱਚ ਨਜ਼ਰ ਆਵੇਗੀ। ਮਧੂ ਨੇ ਕਿਹਾ, ‘‘ਮੈਂ ਪਿਛਲੇ ਦਿਨਾਂ ਵਿੱਚ ਇੱਕ ਅਜਿਹੇ ਸੱਭਿਆਚਾਰ ਦਾ ਹਿੱਸਾ ਸੀ ਜਿੱਥੇ ਇਸ ਤਰ੍ਹਾਂ ਹੁੰਦਾ ਸੀ ਕਿ ‘ਮੈਂ ਨਾਇਕ ਹਾਂ, ਮੈਂ ਨਾਇਕਾ ਹਾਂ’ ਪਰ ਹੁਣ ਅਜਿਹਾ ਮਹਿਸੂਸ ਨਹੀਂ ਹੁੰਦਾ... ਮੈਂ ਇੱਥੋਂ ਅੱਗੇ ਵਧੀ ਤੇ ਇਹ ਓਟੀਟੀ ਪਲੈਟਫਾਰਮ ਹੈ। -ਪੀਟੀਆਈ

Advertisement

Advertisement