ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਧਵੀ ਬੁਚ ਨੇ ਚੀਨੀ ਕੰਪਨੀਆਂ ’ਚ ਕੀਤਾ ਨਿਵੇਸ਼: ਕਾਂਗਰਸ

07:55 AM Sep 15, 2024 IST

ਨਵੀਂ ਦਿੱਲੀ, 14 ਸਤੰਬਰ
ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਸੇਬੀ ਚੇਅਰਪਰਸਨ ਮਾਧਵੀ ਬੁਚ ਨੇ ਸੂਚੀਬੱਧ ਸ਼ੇਅਰਾਂ ’ਚ ਕਾਰੋਬਾਰ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਨਾਲ ਵਿਵਾਦ ਦੇ ਬਾਵਜੂਦ ਮਾਧਵੀ ਨੇ ਚੀਨੀ ਕੰਪਨੀਆਂ ’ਚ ਨਿਵੇਸ਼ ਕੀਤਾ ਸੀ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸੇਬੀ ਚੇਅਰਪਰਸਨ ਰਹਿੰਦਿਆਂ ਮਾਧਵੀ ਨੇ 36.9 ਕਰੋੜ ਰੁਪਏ ਮੁੱਲ ਦੇ ਸੂਚੀਬੱਧ ਸ਼ੇਅਰਾਂ ’ਚ ਕਾਰੋਬਾਰ ਕੀਤਾ। ਜੈਰਾਮ ਰਮੇਸ਼ ਨੇ ਇਹ ਵੀ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਬੀ ਚੇਅਰਪਰਸਨ ਦੀ ਇਸ ਗਤੀਵਿਧੀ ਤੋਂ ਜਾਣੂ ਹਨ। ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਇਸ ਗੱਲ ਤੋਂ ਵੀ ਜਾਣੂ ਹਨ ਕਿ ਮਾਧਵੀ ਬੁਚ ਨੇ ਭਾਰਤ ਦੇ ਬਾਹਰ ਨਿਵੇਸ਼ ਕੀਤੇ ਹਨ। ਜੇ ਉਹ ਜਾਣਦੇ ਹਨ ਤਾਂ ਇਸ ਨਿਵੇਸ਼ ਦੀ ਤਰੀਕ ਅਤੇ ਖ਼ੁਲਾਸੇ ਦੀ ਤਰੀਕ ਕੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ’ਤੇ ਕਿਹਾ ਕਿ ਇਸ ਗੱਲ ’ਤੇ ਕੋਈ ਹੈਰਾਨੀ ਨਹੀਂ ਹੈ ਕਿ ਸਰਕਾਰ ਦੀ ਪਸੰਦੀਦਾ ਸੇਬੀ ਚੇਅਰਪਰਸਨ ਵੀ ਚੀਨੀ ਕੰਪਨੀਆਂ ’ਚ ਨਿਵੇਸ਼ ਤੋਂ ਪਿੱਛੇ ਨਹੀਂ ਰਹੀ। ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੇਬੀ ਕੋਡ ਦੀ ਧਾਰਾ 6 ਦੀ ਉਲੰਘਣਾ ਹੈ। ਉਨ੍ਹਾਂ ਦੁਹਰਾਇਆ ਕਿ ਮਾਧਵੀ ਪੁਰੀ ਬੁਚ ਦੀ ਅਗੋਰਾ ਐਡਵਾਇਜ਼ਰੀ ਪ੍ਰਾਈਵੇਟ ਲਿਮਟਿਡ ਕੰਪਨੀ ’ਚ ਉਸ ਸਮੇਂ 99 ਫ਼ੀਸਦ ਹਿੱਸੇਦਾਰੀ ਸੀ ਜਦੋਂ ਇਹ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਨੂੰ ਸੇਵਾਵਾਂ ਦੇ ਰਹੀ ਸੀ। -ਪੀਟੀਆਈ

Advertisement

Advertisement