For the best experience, open
https://m.punjabitribuneonline.com
on your mobile browser.
Advertisement

ਔਰਤਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ

09:14 AM Apr 10, 2024 IST
ਔਰਤਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ
ਪਿੰਡ ਚੰਗਾਲੀਵਾਲਾ ਵਿਚ ਲਾਇਬ੍ਰੇਰੀ ਦੇ ਪ੍ਰਬੰਧਕ ਡਾ. ਸ਼ੈਲਜਾ ਨੂੰ ਸਨਮਾਨਦੇ ਹੋਏ।
Advertisement

ਲਹਿਰਾਗਾਗਾ: ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਚੰਗਾਲੀਵਾਲਾ ਵੱਲੋਂ ਅੱਜ ਔਰਤਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਬਾਰੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਔਰਤਾਂ ਦੀ ਬਿਮਾਰੀਆ ਦੀ ਮਾਹਰ ਡਾਕਟਰ ਸ਼ੈਲਜਾ ਜਿੰਦਲ ਸੁਨਾਮ ਮੁੱਖ ਬੁਲਾਰੇ ਦੇ ਤੌਰ ’ਤੇ ਪਹੁੰਚੇ। ਸੈਮੀਨਾਰ ਵਿੱਚ ਸ਼ਾਮਲ ਔਰਤਾਂ ਨੇ ਉਨ੍ਹਾਂ ਨੂੰ ਆਪਣੀ ਸਿਹਤ ਬਾਰੇ ਆ ਰਹੀਆਂ ਸਮੱਸਿਆਵਾਂ ਬਾਰੇ ਸਵਾਲ ਕੀਤੇ ਜਿਨ੍ਹਾਂ ਦੇ ਡਾ. ਸ਼ੈਲਜਾ ਜਿੰਦਲ ਨੇ ਤਸੱਲੀਬਖ਼ਸ਼ ਜਵਾਬ ਦਿੱਤੇ। ਲਾਇਬ੍ਰੇਰੀ ਦੇ ਪ੍ਰਬੰਧਕਾਂ ਵੱਲੋਂ ਡਾਕਟਰ ਸ਼ੈਲਜਾ ਨੂੰ ਸਨਮਾਨਿਤ ਕੀਤਾ ਗਿਆ। ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਚੰਗਾਲੀਵਾਲਾ ਵੱਲੋਂ ਨੌਜਵਾਨਾਂ ਦੀ ਸਿਹਤ ਲਈ ਟੂਰਨਾਮੈਂਟ ਅਤੇ ਪੜ੍ਹਾਈ ਲਈ ਲਾਇਬ੍ਰੇਰੀ ਵਿਚ ਹਜ਼ਾਰਾਂ ਕਿਤਾਬਾਂ ਦਾ ਪ੍ਰਬੰਧ ਕੀਤਾ ਗਿਆ ਹੈ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×