ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਛੀਵਾਡ਼ਾ: ਹੋਟਲ ’ਚ ਚੱਲਦੇ ਦੇਹ ਵਪਾਰ ਦਾ ਪਰਦਾਫਾਸ਼

07:07 AM Jul 03, 2023 IST
ਹੋਟਲ ਵਿੱਚ ਮਾਰੇ ਛਾਪੇ ਦੌਰਾਨ ਮੁਲਜ਼ਮਾਂ ਤੋਂ ਪੁੱਛ-ਪਡ਼ਤਾਲ ਕਰਦੀ ਹੋਈ ਪੁਲੀਸ।

ਗੁਰਦੀਪ ਸਿੰਘ ਟੱਕਰ
ਮਾਛੀਵਾਡ਼ਾ, 2 ਜੁਲਾਈ
ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਛੀਵਾਡ਼ਾ ਪੁਲੀਸ ਨੇ ਅੱਜ ਇਲਾਕੇ ਦੇ ਹੋਟਲ, ਢਾਬੇ ਅਤੇ ਬੱਸ ਸਟੈਂਡਾਂ ਦੀ ਜਾਂਚ ਕੀਤੀ। ਇਸ ਦੌਰਾਨ ਸਮਰਾਲਾ ਸਡ਼ਕ ’ਤੇ ਹੀ ਸਥਿਤ ਇੱਕ ਢਾਬੇ ’ਤੇ ਬਣੇ ਹੋਟਲ ’ਚੋਂ ਇੱਕ ਪੁਰਸ਼, 3 ਔਰਤਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਗਿਆ ਅਤੇ ਪੁਲੀਸ ਨੇ ਇਸ ਮਾਮਲੇ ਵਿੱਚ ਹੋਟਲ ਮਾਲਕ ਤੇ ਕਮਰੇ ’ਚ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਜੋਡ਼ੇ ਸਮੇਤ 3 ਖਿਲਾਫ਼ ਦੇਹ ਵਪਾਰ ਦਾ ਧੰਦਾ ਕਰਨ ਦੇ ਕਥਿਤ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਸਮਰਾਲਾ ਵਰਿਆਮ ਸਿੰਘ ਅਤੇ ਥਾਣਾ ਮੁਖੀ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਸਮਰਾਲਾ ਰੋਡ ’ਤੇ ਅੱਜ ਜਦੋਂ ਢਾਬੇ ਵਿੱਚ ਜਾਂਚ ਲਈ ਪੁੱਜੇ ਤਾਂ ਕਮਰੇ ’ਚੋਂ ਇੱਕ ਪੁਰਸ਼ ਤੇ ਔਰਤ ਇਤਰਾਜ਼ਯੋਗ ਹਾਲਤ ਵਿੱਚ ਬਾਹਰ ਆਏ ਜਿਨ੍ਹਾਂ ਨੂੰ ਪੁੱਛ-ਪਡ਼ਤਾਲ ਲਈ ਹਿਰਾਸਤ ਵਿਚ ਲੈ ਲਿਆ ਗਿਆ। ਹੋਟਲ ਦੇ ਥੱਲੇ ਬਣੇ ਢਾਬੇ ਵਿੱਚ ਵੀ 2 ਔਰਤਾਂ ਹੋਰ ਮਿਲੀਆਂ ਜਦ ਕਿ ਇੱਕ ਹੋਰ ਔਰਤ ਉੱਥੇ ਕੰਮ ਕਰਦੀ ਹੈ ਉਸ ਨੂੰ ਵੀ ਪੁੱਛ-ਪਡ਼ਤਾਲ ਲਈ ਹਿਰਾਸਤ ਵਿਚ ਲੈ ਲਿਆ ਗਿਆ, ਜਿਨ੍ਹਾਂ ਖਿਲਾਫ਼ ਅਜੇ ਕੋਈ ਕੇਸ ਦਰਜ ਨਹੀਂ ਹੋਇਆ। ਡੀਐੱਸਪੀ ਵਰਿਆਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਇਸ ਹੋਟਲ ਵਿੱਚ ਗਲਤ ਕੰਮ ਹੋ ਰਹੇ ਹਨ ਪਰ ਅੱਜ ਜਾਂਚ ਦੌਰਾਨ ਇੱਥੇ ਇਤਰਾਜ਼ਯੋਗ ਹਾਲਤ ਵਿੱਚ ਪੁਰਸ਼ ਤੇ ਔਰਤਾਂ ਮਿਲੀਆਂ ਹਨ ਜਿਨ੍ਹਾਂ ਤੋਂ ਪੁੱਛ-ਪਡ਼ਤਾਲ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਇੱਥੇ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਹੋਟਲ ’ਚੋਂ ਮਿਲੀਆਂ ਔਰਤਾਂ ਤਰਨਤਾਰਨ ਜ਼ਿਲ੍ਹੇ ਦੀਅਾਂ ਰਹਿਣ ਵਾਲੀਅਾਂ ਹਨ ਜੋ ਕਿ ਲੋਡ਼ਵੰਦ ਪਰਿਵਾਰ ਨਾਲ ਸਬੰਧਿਤ ਦੱਸੀਆਂ ਜਾ ਰਹੀਆਂ ਹਨ। ਦੂਜੇ ਪਾਸੇ ਪੁਲੀਸ ਨੇ ਹੋਟਲ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement
Tags :
ਹੋਟਲਚੱਲਦੇਪਰਦਾਫ਼ਾਸ਼ਮਾਛੀਵਾਡ਼ਾ:ਵਪਾਰ
Advertisement