ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਛੀਵਾੜਾ: ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦਾਣਾ ਮੰਡੀ ’ਚ ਜਲ-ਥਲ

08:10 AM Jun 28, 2024 IST
ਮੀਂਹ ਪੈਣ ਤੋਂ ਬਾਅਦ ਜਲ-ਥਲ ਹੋਈ ਦਾਣਾ ਮੰਡੀ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਜੂਨ
ਅੱਜ ਸਵੇਰ ਤੋਂ ਮਾਛੀਵਾੜਾ ਇਲਾਕੇ ਵਿੱਚ ਪੈ ਰਹੇ ਭਾਰੀ ਮੀਂਹ ਨਾਲ ਜਿੱਥੇ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਮੰਡੀ ਬੋਰਡ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਪਾਇਆ ਨਵਾਂ ਸੀਵਰੇਜ ‘ਚਿੱਟਾ ਹਾਥੀ’ ਸਾਬਿਤ ਹੋਇਆ। ਪਹਿਲੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦਾਣਾ ਮੰਡੀ ਜਲਥਲ ਹੋਈ ਨਜ਼ਰ ਆਈ ਜਿਸ ਨਾਲ ਕਿਸਾਨਾਂ ਦੀ ਵਿਕਣ ਆਈ ਮੱਕੀ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ।
ਅੱਜ ਆੜ੍ਹਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਅਤੇ ਸ਼ਸ਼ੀ ਭਾਟੀਆ ਨੇ ਪੱਤਰਕਾਰਾਂ ਨੂੰ ਦਾਣਾ ਮੰਡੀ ਦੇ ਬਦਤਰ ਹਾਲਾਤ ਦਿਖਾਉਂਦਿਆਂ ਕਿਹਾ ਕਿ ਮੰਡੀ ਬੋਰਡ ਵੱਲੋਂ ਕਰੋੜਾਂ ਦੀ ਲਾਗਤ ਨਾਲ ਨਵਾਂ ਸੀਵਰੇਜ ਪਾਇਆ ਗਿਆ ਜਿਸ ਦੇ ਜਾਮ ਹੋਣ ਨਾਲ ਦਾਣਾ ਮੰਡੀ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਬਿਲਕੁਲ ਬੰਦ ਹੈ ਅਤੇ ਕਿਸਾਨਾਂ ਦੀ ਮੱਕੀ ਦੀ ਫ਼ਸਲ ਪਾਣੀ ਵਿੱਚ ਡੁੱਬੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਠੇਕੇਦਾਰ ਵੱਲੋਂ ਪਾਣੀ ਦੀ ਨਿਕਾਸੀ ਲਈ ਪਾਈਆਂ ਪਾਈਪਾਂ ਘਾਹ, ਫੂਸ ਤੇ ਮਿੱਟੀ ਨਾਲ ਭਰ ਗਈਆਂ ਜਿਸ ਕਾਰਨ ਪਾਣੀ ਦਾ ਨਿਕਾਸੀ ਨਹੀਂ ਹੋ ਰਹੀ।
ਸਾਬਕਾ ਪ੍ਰਧਾਨ ਖੇੜਾ ਨੇ ਦੱਸਿਆ ਕਿ ਜਲਥਲ ਹੋਈ ਮੰਡੀ ਵਿੱਚ ਵਪਾਰੀਆਂ ਵੱਲੋਂ ਬੋਰੀਆਂ ’ਚ ਭਰ ਕੇ ਰੱਖੀ ਮੱਕੀ ਵੀ ਨੁਕਸਾਨੀ ਗਈ। ਉਨ੍ਹਾਂ ਕਿਹਾ ਕਿ ਮੰਡੀ ਬੋਰਡ ਵੱਲੋਂ ਕਰੀਬ 2.50 ਕਰੋੜ ਦੀ ਲਾਗਤ ਨਾਲ ਸੀਵਰੇਜ ਪਾਉਣ ਦਾ ਕੰਮ ਠੇਕੇਦਾਰ ਨੂੰ ਦਿੱਤਾ ਗਿਆ ਸੀ ਜਿਸ ਨੂੰ ਤਸੱਲੀਬਖ਼ਸ਼ ਢੰਗ ਨਾਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਰੇ ਕੰਮ ਦੀ ਕਿਸੇ ਏਜੰਸੀ ਕੋਲੋਂ ਨਿਰਪੱਖ ਜਾਂਚ ਕਰਵਾ ਕੇ ਸਬੰਧਤ ਠੇਕੇਦਾਰ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

Advertisement

ਮੁਲਾਜ਼ਮਾਂ ਨੂੰ ਸਫ਼ਾਈ ਕਾਰਜਾਂ ’ਚ ਲਾਇਆ: ਅਧਿਕਾਰੀ

ਵਿਭਾਗ ਦੇ ਜੇ.ਈ. ਲਵਪ੍ਰੀਤ ਸਿੰਘ ਨੇ ਕਿਹਾ ਕਿ ਫ਼ਸਲਾਂ ਦਾ ਫੂਸ ਸੀਵਰੇਜ ਵਾਲੀਆਂ ਜਾਲੀਆਂ ਨੂੰ ਜਾਮ ਕਰ ਰਿਹਾ ਹੈ ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਆਪਣੇ ਕਰਮਚਾਰੀਆਂ ਨੂੰ ਸਫ਼ਾਈ ’ਤੇ ਲਾਇਆ ਗਿਆ ਹੈ ਜਿਸ ਕਾਰਨ ਰੈਂਪਾਂ ਤੋਂ ਪਾਣੀ ਨਿਕਲ ਗਿਆ ਹੈ ਅਤੇ ਸੜਕਾਂ ਦਾ ਹੀ ਬਾਕੀ ਰਹਿ ਗਿਆ ਹੈ। ਦੂਜੇ ਪਾਸੇ ਮਾਰਕੀਟ ਕਮੇਟੀ ਸਕੱਤਰ ਮਨਜਿੰਦਰ ਸਿੰਘ ਨੇ ਕਿਹਾ ਕਿ ਜ਼ਿਆਦਾ ਮੀਂਹ ਪੈਣ ਕਾਰਨ ਮੰਡੀ ਦੇ ਬਾਹਰਲੇ ਪਾਸੇ ਵਾਲੀ ਡਰੇਨ ਓਵਰਫਲੋਅ ਹੋ ਗਈ ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ।

Advertisement
Advertisement
Advertisement