ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਈਏਐੱਸ ਅਧਿਕਾਰੀ ਪੂਜਾ ਖੇਡਕਰ ਵੱਲੋਂ ਵਰਤੋਂ ਗਈ ਲਗਜ਼ਰੀ ਕਾਰ ਜ਼ਬਤ

07:35 AM Jul 15, 2024 IST

ਪੁਣੇ, 14 ਜੁਲਾਈ
ਪੁਣੇ ਪੁਲੀਸ ਨੇ ਪ੍ਰੋਬੇਸ਼ਨ ਅਧੀਨ ਵਿਵਾਦਤ ਆਈਏਐੱਸ ਅਧਿਕਾਰੀ ਪੂਜਾ ਖੇਡਕਰ ਵੱਲੋਂ ਵਰਤੋਂ ਜਾ ਰਹੀ ‘ਲਗਜ਼ਰੀ ਕਾਰ’ ਨੂੰ ਅੱਜ ਜ਼ਬਤ ਕਰ ਲਿਆ । ਕਾਰ ਉੱਤੇ ਕਥਿਤ ਗ਼ੈਰ-ਕਾਨੂੰਨੀ ਤੌਰ ’ਤੇ ਲਾਲ ਬੱਤੀ ਲਗਾਈ ਗਈ ਸੀ। ਖੇਡਕਰ (34) ਵੱਲੋਂ ਇੱਥੇ ਆਪਣੀ ਨਿਯੁਕਤੀ ਦੌਰਾਨ ਵਰਤੀ ਗਈ ‘ਔਡੀ’ ਕਾਰ ਇੱਕ ਪ੍ਰਾਈਵੇਟ ਕੰਪਨੀ ਦੇ ਨਾਮ ਰਜਿਸਟਰ ਸੀ। ਪੁਣੇ ਰੀਜਨਲ ਟਰਾਂਸਪੋਰਟ ਦਫ਼ਤਰ (ਆਰਟੀਓ) ਨੇ ਵੀਰਵਾਰ ਨੂੰ ਸ਼ਹਿਰ ਦੀ ਇਸ ਪ੍ਰਾਈਵੇਟ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਸੀ।
ਅਧਿਕਾਰੀਆਂ ਮੁਤਾਬਕ, ਕਾਰ ਦੀ ਵਰਤੋਂ ਕਰਨ ਵਾਲੇ ਦਾ ਪਤਾ ਹਵੇਲੀ ਤਾਲੁਕਾ ਦੇ ਸ਼ਿਵਾਨੇ ਪਿੰਡ ਵਜੋਂ ਰਜਿਸਟਰਡ ਕੀਤਾ ਗਿਆ ਸੀ।
ਖੇਡਕਰ ਹਾਲ ਹੀ ਵਿੱਚ ਪੁਣੇ ਵਿੱਚ ਆਪਣੀ ਤਾਇਨਾਤੀ ਦੌਰਾਨ ਵੱਖਰੇ ਕੈਬਿਨ ਅਤੇ ਸਟਾਫ਼ ਵਰਗੀਆਂ ਮੰਗਾਂ ਨੂੰ ਲੈ ਕੇ ਵਿਵਾਦ ਪੈਦਾ ਹੋਣ ਮਗਰੋਂ ਸੁਰਖ਼ੀਆਂ ਵਿੱਚ ਆਈ ਸੀ। ਉਸਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ ਨੌਕਰੀ ਲਈ ਦਿਵਿਆਂਗਤਾ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਕੋਟੇ ਦੀ ਕਥਿਤ ਤੌਰ ’ਤੇ ਦੁਰਵਰਤੋਂ ਕੀਤੀ ਸੀ। ਖੇਡਕਰ ਨੇ ਔਡੀ ਕਾਰ ’ਤੇ ਕਥਿਤ ਤੌਰ ’ਤੇ ਲਾਲ ਬੱਤੀ ਦੀ ਵਰਤੋਂ ਕੀਤੀ ਸੀ ਅਤੇ ਬਿਨਾਂ ਪ੍ਰਵਾਨਗੀ ਉਸ ’ਤੇ ‘ਮਹਾਰਾਸ਼ਟਰ ਸਰਕਾਰ’ ਵੀ ਲਿਖਵਾਇਆ ਸੀ। ਵਿਵਾਦ ਪੈਦਾ ਹੋਣ ਮਗਰੋਂ ਉਸ ਨੂੰ ਸਿਖਲਾਈ ਪੂਰੀ ਹੋਣ ਤੋਂ ਪਹਿਲਾਂ ਹੀ ਪੁਣੇ ਤੋਂ ਵਾਸ਼ਿਮ ਜ਼ਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਪੁਲੀਸ ਅਧਿਕਾਰੀ ਨੇ ਕਿਹਾ, “ਖੇਡਕਰ ਜਿਸ ਨਿੱਜੀ ਕਾਰ ਦੀ ਵਰਤੋਂ ਕਰ ਰਹੀ ਸੀ, ਉਸ ’ਤੇ ਲਾਲ ਬੱਤੀ ਅਤੇ ਸਰਕਾਰੀ ਚਿੰਨ੍ਹ ਦੀ ਅਣਅਧਿਕਾਰਤ ਵਰਤੋਂ ਕੀਤੇ ਜਾਣ ਕਾਰਨ ਵੀਰਵਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।’’ -ਪੀਟੀਆਈ

Advertisement

Advertisement
Advertisement