ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਧਿਆਣਾ ਵਾਸੀ ਰਾਜਾ ਵੜਿੰਗ ਨੂੰ ਮੂੰਹ ਨਹੀਂ ਲਾਉਣਗੇ: ਬਿੱਟੂ

10:19 AM May 22, 2024 IST
ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਰਵਨੀਤ ਸਿੰਘ ਬਿੱਟੂ ਨਾਲ।

ਗੁਰਿੰਦਰ ਸਿੰਘ
ਲੁਧਿਆਣਾ, 21 ਮਈ
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਚੋਣ ਮੁਹਿੰਮ ਦੌਰਾਨ ਅੱਜ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਬਿੱਟੂ ਦੀ ਜਿੱਤ ਲਈ ਦਿਨ ਰਾਤ ਇੱਕ ਕਰਨ ਦਾ ਭਰੋਸਾ ਦਿੱਤਾ।
ਹਲਕਾ ਦੱਖਣੀ ਦੇ ਢੰਡਾਰੀ ਕਲਾਂ ਅਤੇ ਹਲਕਾ ਕੇਂਦਰੀ ਸਥਿਤ ਅਗਰਵਾਲ ਧਰਮਸ਼ਾਲਾ ਵਿੱਚ ਹੋਏ ਚੋਣ ਜਲਸਿਆਂ ਵਿੱਚ ਰਵਨੀਤ ਬਿੱਟੂ ਤੋਂ ਇਲਾਵਾ ਨਿਰਮਲ ਸਿੰਘ ਐੱਸਐੱਸ, ਗੁਰਦੀਪ ਸਿੰਘ ਗੋਸ਼ਾ, ਹਰਜਿੰਦਰ ਸਿੰਘ, ਮਾਸਟਰ ਹਰਜਿੰਦਰ ਸਿੰਘ, ਸੁਰਿੰਦਰ ਪ੍ਰਤਾਪ ਸਿੰਘ, ਸਤਿੰਦਰਪਾਲ ਸਿੰਘ ਥਾਪਰ, ਸੰਦੀਪ ਮਿੱਤਲ, ਨੀਰਜ ਵਰਮਾ, ਰਾਕੇਸ਼ ਵਰਮਾ, ਲਵਲੀ ਥਾਪਰ, ਨਰੇਸ਼ ਮੱਟਾ, ਅਜੇ ਗੁਪਤਾ, ਪ੍ਰਵੇਸ਼ ਵਰਮਾ, ਪ੍ਰਵੀਨ ਮਲਹੋਤਰਾ, ਸੁਰੇਸ਼ ਅਗਰਵਾਲ ਅਤੇ ਸਤਿੰਦਰਪਾਲ ਸਿੰਘ ਸੱਠਾ ਹਾਜ਼ਰ ਸਨ ਜਿਨ੍ਹਾਂ ਨੇ ਭਾਜਪਾ ‘ਚ ਸ਼ਾਮਲ ਹੋਣ ਵਾਲੇ ਸੋਹਣ ਸੂਦ, ਪੁਸ਼ਕਰ ਸੂਦ, ਅੰਸ਼ ਗਿੱਲ, ਕਨੂੰ ਸ਼ਰਮਾ, ਵਿਸ਼ੂ ਢਿੱਲੋਂ, ਰਾਹੁਲ ਮਹਿਰਾ, ਅਭੀ ਸ਼ਰਮਾ, ਗੁਰਕੀਰਤ ਸਿੰਘ, ਵਿਸ਼ਨੂ ਮਹਿਰਾ, ਕ੍ਰਿਸ਼ਨ ਬਾਂਸਲ, ਚੰਦੂ ਰਾਜਪੂਤ, ਵਿਸ਼ਾਲ ਜੱਟ, ਮੋਹਿਤ ਸ਼ਰਮਾ, ਬੱਬਲ ਵਰਮਾ ਦਾ ਸਨਮਾਨ ਕੀਤਾ।
ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਬਠਿੰਡਾ ਦੇ ਲੋਕਾਂ ਦਾ ਨਕਾਰਿਆ ਹੋਇਆ ਉਮੀਦਵਾਰ ਹੈ ਅਤੇ ਹੁਣ ਲੁਧਿਆਣੇ ਆਇਆ ਹੈ ਪਰ ਲੁਧਿਆਣੇ ਦੇ ਸੂਝਵਾਨ ਵੋਟਰ ਰਾਜਾ ਵੜਿੰਗ ਨੂੰ ਮੂੰਹ ਨਹੀਂ ਲਾਉਣਗੇ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਦੀ ਸੋਚ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਰਹੀ ਹੈ। ਉਨ੍ਹਾਂ ਸੁਖਪਾਲ ਸਿੰਘ ਖਹਿਰਾ ਦੇ ਪੂਰਵਾਂਚਲੀਆਂ ਸਬੰਧੀ ਦਿੱਤੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਇਹ ਸੋਚ ਇਕ ਵਿਅਕਤੀ ਦੀ ਨਹੀਂ ਪੂਰੀ ਪਾਰਟੀ ਦੀ ਹੈ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।

Advertisement

ਪ੍ਰੀਤੀ ਸਪਰੂ ਵੱਲੋਂ ਰਵਨੀਤ ਬਿੱਟੂ ਦੇ ਹੱਕ ਵਿੱਚ ਪ੍ਰਚਾਰ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵਕੀਲ ਭਾਈਚਾਰੇ ਨੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਖੁੱਲ੍ਹੀ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਬਾਰ ਰੂਮ ਵਿੱੱਚ ਹੋਈ ਮੀਟਿੰਗ ਦੌਰਾਨ ਫ਼ਿਲਮੀ ਅਦਾਕਾਰਾ ਪ੍ਰੀਤੀ ਸਪਰੂ ਸ਼ਾਮਲ ਹੋਈ ਜਿਨ੍ਹਾਂ ਵਕੀਲ ਭਾਈਚਾਰੇ ਨੂੰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਬਿਕਰਮ ਸਿੰਘ ਸਿੱਧੂ, ਪਰਮਿੰਦਰਪਾਲ ਸਿੰਘ, ਸੰਦੀਪ ਅਰੋੜਾ, ਰਾਜਿੰਦਰ ਭੰਡਾਰੀ, ਪਾਰਸ ਸ਼ਰਮਾ ਹਾਜ਼ਰ ਸਨ। ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਵਕੀਲਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਈਆਂ ਜਾਣਗੀਆਂ।

Advertisement
Advertisement
Advertisement