ਨਵੀਂ ਦਿੱਲੀ:ਟੋਕੀਓ ਵਿੱਚ ਓਲੰਪਿਕ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਵਿਸ਼ਵ ਮੁੱਕੇਬਾਜ਼ੀ ਦੀ ਨਵੀਂ ਬਣਾਈ ਗਈ ਅੰਤਰਿਮ ਏਸ਼ਿਆਈ ਸੰਸਥਾ ਦੇ ਅਥਲੀਟ ਕਮਿਸ਼ਨ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਪ੍ਰਧਾਨ ਅਜੈ ਸਿੰਘ ਸਮੇਤ ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ ਦੇ ਛੇ ਅਧਿਕਾਰੀ ਵੀ ਇਸ ਦਾ ਹਿੱਸਾ ਹੋਣਗੇ। -ਪੀਟੀਆਈ