ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਣਕਾਂ ਦਾ ਨੁਕਸਾਨ

10:26 AM Apr 01, 2024 IST
ਅੰਮ੍ਰਿਤਸਰ ਦੇ ਭੈਣੀ ਗਿੱਲਾਂ ਪਿੰਡ ’ਚ ਪਏ ਮੀਂਹ ਮਗਰੋਂ ਨੁਕਸਾਨੀ ਫ਼ਸਲ ਨੂੰ ਦੇਖਦਾ ਹੋਇਆ ਕਿਸਾਨ। -ਫੋਟੋ: ਵਿਸ਼ਾਲ ਕੁਮਾਰ

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 31 ਮਾਰਚ
ਬੀਤੀ ਰਾਤ ਦੂਜੇ ਦਿਨ ਵੀ ਦੇਰ ਰਾਤ ਨੂੰ ਬਿਜਲੀ ਚਮਕਣ, ਤੇਜ਼ ਹਵਾਵਾਂ ਅਤੇ ਬੱਦਲਾਂ ਦੀ ਗੜਗੜਾਹਟ ’ਚ ਅੰਮ੍ਰਿਤਸਰ ਸ਼ਹਿਰ ਸਮੇਤ ਨੇੜਲੇ ਦਿਹਾਤੀ ਖੇਤਰਾਂ ਵਿੱਚ ਭਾਰੀ ਮੀਂਹ ਪਿਆ। ਜਿਸ ਨਾਲ ਖੇਤਾਂ ਵਿੱਚ ਪੱਕਣ ਕਿਨਾਰੇ ਪੁੱਜੀ ਕਣਕ ਦੀ ਫਸਲ ਕਈ ਥਾਈਂ ਖੇਤਾਂ ਵਿੱਚ ਵਿਛ ਗਈ। ਕਿਸਾਨਾਂ ਅਨੁਸਾਰ ਇਸ ਸਮੇਂ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਹੈ ਤਾਂ ਇਹ ਕਣਕ ਦੀ ਫਸਲ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ।
ਮਜੀਠਾ ਰੋਡ ’ਤੇ ਪੈਂਦੇ ਪਿੰਡ ਭੈਣੀ ਗਿੱਲਾਂ ਪਿੰਡ ਦੇ ਕਿਸਾਨਾਂ ਹਰਵਿੰਦਰ ਸਿੰਘ ਅਤੇ ਬਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਨਾਲ ਕਣਕ ਦੀ ਫਸਲ ਦਾ ਝਾੜ ਘਟੇਗਾ, ਕਿਉਂਕਿ ਕੱਚੇ ਦਾਣੇ ’ਤੇ ਜਦ ਮੀਂਹ ਪਏਗਾ ਤਾਂ ਉਹ ਦਾਣਾ ਪਤਲਾ ਪੈ ਜਾਵੇਗਾ ਅਤੇ ਦਾਣਾ ਸੁੱਕਣ ਨਾਲ ਉਸ ਵਿਚੋਂ ਆਟਾ ਵੀ ਘੱਟ ਨਿਕਲੇਗਾ। ਉਨ੍ਹਾਂ ਨੇ ਕਿਹਾ ਕਿ ਕਣਕ ਦੀ ਕਟਾਈ ਸਮੇਂ ਖਰਚ ਜਿਆਦਾ ਆਏਗਾ ਅਤੇ ਕਣਕ ਦਾ ਸਿੱਟਾ ਵੀ ਡਿੱਗੇਗਾ ਅਤੇ ਕੰਬਾਈਨ ਵਾਲੇ ਕਟਾਈ ਦਾ ਰੇਟ ਵੀ ਵੱਧ ਲੈਣਗੇ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਈ ਤਰ੍ਹਾਂ ਦੇ ਸੰਕਟਾਂ ਵਿੱਚ ਘਿਰਿਆ ਹੈ ਅਤੇ ਕੁਦਰਤੀ ਕਰੋਪੀ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਫਰਕ ਪਵੇਗੀ। ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮੀਂਹ ਨਾਲ ਹੋ ਰਹੇ ਨੁਕਸਾਨ ਦਾ ਪ੍ਰਭਾਵਿਤ ਕਿਸਾਨਾਂ ਨੂੰ ਖਰਾਬਾ ਦਿੱਤਾ ਜਾਵੇ।

Advertisement

ਤਰਨ ਤਾਰਨ ’ਚ ਵੀ ਝੱਖੜ ਨੇ ਕਣਕ ਵਿਛਾਈ

ਤਰਨ ਤਾਰਨ (ਗੁਰਬਖਸ਼ਪੁਰੀ): ਜ਼ਿਲ੍ਹੇ ਅੰਦਰ ਬੀਤੀ ਰਾਤ ਲਗਾਤਾਰ ਦੂਸਰੇ ਦਿਨ ਹੋਈ ਭਾਰੀ ਬਾਰਸ਼ ਨੇ ਕਣਕ ਦੀਆਂ ਪੱਕ ਚੁੱਕੀਆਂ ਫਸਲਾਂ ਜ਼ਮੀਨ ’ਤੇ ਵਿਛਾ ਦਿੱਤੀਆਂ ਹਨ, ਜਿਹੜੀਆਂ ਕਿਸਾਨ ਲਈ ਭਾਰੀ ਨੁਕਸਾਨ ਦਾ ਕਾਰਨ ਬਣ ਗਈਆਂ ਹਨ| ਇਲਾਕੇ ਦੇ ਪਿੰਡ ਲਾਲੂ ਘੁੰਮਣ ਦੇ ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਰਾਤ ਪਹਿਲਾਂ ਦੀ ਬਾਰਸ਼ ਕਿਸਾਨ ਨੂੰ ਨਹੀਂ ਸੀ ਡਰਾ ਸਕੀ ਪਰ ਸਨਿੱਚਰਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਰਾਤ ਭਰ ਹੋਈ ਬਾਰਸ਼ ਅਤੇ ਨਾਲ ਚੱਲੀਆਂ ਤੇਜ਼ ਹਾਵਾਵਾਂ ਨੇ ਤਾਂ ਕਣਕ ਦੀ ਫਸਲ ਨੂੰ ਮੁੱਢ ਤੋਂ ਹਿਲਾ ਕੇ ਰੱਖ ਦਿੱਤਾ ਹੈ। ਸਰਹੱਦੀ ਖੇਤਰ ਦੇ ਪਿੰਡ ਰੱਤੋਕੇ ਦੇ ਕਿਸਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਪਿੰਡ ਰੱਤੋਕੇ ਤੋਂ ਇਲਾਵਾ ਦੂਰ-ਦੂਰ ਦੇ ਪਿੰਡ ਖਾਲੜਾ, ਖੇਮਕਰਨ, ਵਲਟੋਹ, ਭਿੱਖੀਵਿੰਡ, ਿ ਰਾਤ ਭਰ ਦੀ ਬਾਰਸ਼ ਅਤੇ ਤੇਜ਼ ਹਨੇਰੀਆਂ ਕਾਰਨ ਕਣਕਾਂ ਜ਼ਮੀਨ ’ਤੇ ਵਿਛ ਜਾਣ ਨੇ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਕੁਝ ਦਿਨਾਂ ਵਿੱਚ ਵੱਢਣ ਨੂੰ ਤਿਆਰ ਕਣਕ ਦੇ ਫਿਰ ਤੋਂ ਉੱਪਰ ਨੂੰ ਉੱਠਣ ਦੀ ਸੰਭਵਨਾ ਦਿਖਾਈ ਨਹੀਂ ਦੇ ਰਹੀ।

Advertisement
Advertisement