ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੀਂਹ ਤੇ ਤੇਜ਼ ਹਵਾ ਕਾਰਨ ਕਣਕ ਦਾ ਨੁਕਸਾਨ

07:00 AM Apr 17, 2024 IST
ਮੀਂਹ ਕਾਰਨ ਖ਼ਰਾਬ ਹੋਈ ਕਣਕ ਬਾਰੇ ਦੱਸਦੇ ਹੋਏ ਕਿਸਾਨ। -ਫੋਟੋ: ਵਿਸ਼ਾਲ

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ 16 ਅਪਰੈਲ
ਪਿਛਲੇ ਦੋ ਦਿਨ ਮੀਂਹ ਪੈਣ ਕਾਰਨ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪੱਕੀ ਹੋਈ ਕਣਕ ਦੀਆਂ ਬੱਲੀਆਂ ਡਿੱਗ ਗਈਆਂ ਹਨ ਜਿਸ ਕਾਰਨ ਝਾੜ ’ਤੇ ਅਸਰ ਪਵੇਗਾ। ਕਿਸਾਨਾਂ ਵੱਲੋਂ ਸਰਕਾਰ ਕੋਲੋਂ ਇਸ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਮੌਸਮ ਵਿੱਚ ਆਈ ਤਬਦੀਲੀ ਦੇ ਮੱਦੇਨਜ਼ਰ ਦੋ ਦਿਨ ਤੇਜ਼ ਹਵਾਵਾਂ ਚੱਲੀਆਂ ਹਨ ਅਤੇ ਭਾਰੀ ਮੀਂਹ ਵੀ ਪਿਆ ਹੈ। ਇਸ ਵੇਲੇ ਕਿਸਾਨਾਂ ਦੀ ਫ਼ਸਲ ਪੱਕ ਕੇ ਤਿਆਰ ਹੈ। ਇਸ ਦੀ ਵਾਢੀ ਦੀ ਤਿਆਰੀ ਚੱਲ ਰਹੀ ਹੈ, ਪਰ ਇਸ ਮੀਂਹ ਕਾਰਨ ਨਾ ਸਿਰਫ਼ ਵਾਢੀ ਪੱਛੜ ਗਈ ਹੈ ਸਗੋਂ ਕਈ ਥਾਵਾਂ ’ਤੇ ਫ਼ਸਲ ਵਿਛ ਗਈ ਹੈ।
ਮਜੀਠਾ ਨੇੜਲੇ ਪਿੰਡ ਨੌਸ਼ਹਿਰਾ ਨੰਗਲੀ ਵਿੱਚ ਕਿਸਾਨਾਂ ਨੇ ਦੱਸਿਆ ਕਿ ਲਗਪਗ 30 ਫ਼ੀਸਦੀ ਕਣਕ ਨੂੰ ਨੁਕਸਾਨ ਪੁੱਜਾ ਹੈ। ਕਿਸਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਮੀਂਹ ਕਾਰਨ ਫ਼ਸਲ ਦੇ ਸਿੱਟੇ ਹੇਠਾਂ ਡਿੱਗ ਪਏ ਸਨ, ਜਿਸ ਵਿੱਚੋਂ ਕਣਕ ਦੇ ਦਾਣੇ ਹੇਠਾਂ ਡਿੱਗਣ ਕਾਰਨ ਮੁੜ ਪੁੰਗਰ ਪਏ ਹਨ। ਪਹਿਲਾਂ ਡਿੱਗੀ ਕਣਕ ਦੇ ਦਾਣੇ ਕਾਲੇ ਪੈ ਚੁੱਕੇ ਹਨ ਅਤੇ ਹੁਣ ਦੋ ਦਿਨ ਪਏ ਮੀਂਹ ਤੇ ਤੇਜ਼ ਹਵਾਵਾਂ ਦੇ ਕਾਰਨ ਫ਼ਸਲ ਦਾ ਹੋਰ ਵੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਲਗਪਗ 30 ਫ਼ੀਸਦ ਫ਼ਸਲ ਦਾ ਨੁਕਸਾਨ ਹੋਇਆ ਹੈ। ਫ਼ਸਲ ਦੇ ਹੇਠਾਂ ਡਿੱਗਣ ਕਾਰਨ ਨਾ ਸਿਰਫ਼ ਝਾੜ ਘਟੇਗਾ, ਸਗੋਂ ਦਾਣੇ ਬਾਰੀਕ ਤੇ ਕਾਲੇ ਪੈ ਜਾਣਗੇ।
ਕਿਸਾਨ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਫ਼ਸਲ ਦਾ ਵੱਡਾ ਹਿੱਸਾ ਡਿੱਗ ਪਿਆ ਹੈ ਅਤੇ ਨੁਕਸਾਨ ਹੋਇਆ ਹੈ। ਮੀਂਹ ਕਾਰਨ ਤਿਆਰ ਖੜ੍ਹੀ ਫ਼ਸਲ ਦੀ ਵਾਢੀ ਪਛੜ ਜਾਵੇਗੀ। ਉਨ੍ਹਾਂ ਸਰਕਾਰ ਕੋਲੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਮਾਮਲੇ ਵਿੱਚ ਸਰਕਾਰ ਕੋਲੋਂ ਮੀਹ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖ਼ਰੀਦ 1 ਅਪਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਣਕ ਦੀ ਆਮਦ ਸ਼ੁਰੂ ਨਹੀਂ ਹੋ ਸਕੀ।

Advertisement

Advertisement
Advertisement