ਦੇਸ਼ ’ਚ ਤਾਨਾਸ਼ਾਹੀ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ: ਕੇਜਰੀਵਾਲ
01:39 PM May 17, 2024 IST
Advertisement
ਚੰਡੀਗੜ੍ਹ, 17 ਮਈ
ਅੱਜ ਅੰਮ੍ਰਿਤਸਰ ਵਿੱਚ ਭਾਜਪਾ 'ਤੇ ਹਮਲਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ 'ਚ ਕਥਿਤ ਤੌਰ 'ਤੇ ਚੱਲ ਰਹੀ 'ਤਾਨਾਸ਼ਾਹੀ' ਸਵੀਕਾਰ ਨਹੀਂ ਹੈ ਅਤੇ ਦੇਸ਼ ਨੇ ਪਿਛਲੇ 75 ਸਾਲਾਂ 'ਚ ਅਜਿਹਾ ਦੌਰ ਕਦੇ ਨਹੀਂ ਦੇਖਿਆ। ਸ੍ਰੀ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਵਿਧਾਇਕਾਂ ਸਮੇਤ ਪੰਜਾਬ ਦੇ 'ਆਪ' ਵਰਕਰਾਂ ਅਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਤੇ ਉਨ੍ਹਾਂ ਨੂੰ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ 'ਆਪ' ਦੀ ਜਿੱਤ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਲਈ ਕਿਹਾ। ਉਨ੍ਹਾਂ ਨੇ ਭਾਜਪਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਸਾਰੇ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਜੇਲ੍ਹ ਵਿੱਚ ਡੱਕ ਰਹੀ ਹੈ। ਉਨ੍ਹਾਂ ਕਿਹਾ,‘ਸਾਡੇ ਦੇਸ਼ ਵਿੱਚ ਜੋ ਤਾਨਾਸ਼ਾਹੀ ਚੱਲ ਰਹੀ ਹੈ, ਉਹ ਸਵੀਕਾਰ ਨਹੀਂ ਹੈ। ਭਾਰਤ ਨੇ ਪਿਛਲੇ 75 ਸਾਲਾਂ ਵਿੱਚ ਅਜਿਹਾ ਦੌਰ ਕਦੇ ਨਹੀਂ ਦੇਖਿਆ, ਵਿਰੋਧੀ ਨੇਤਾਵਾਂ ਨੂੰ ਜੇਲ੍ਹ ਵਿੱਚ ਸੁੱਟਿਆ। ਇਥੇ ਵੀ ਰੂਸ ਵਾਂਗ ਹੋ ਰਿਹਾ ਹੈ।’
Advertisement
Advertisement