ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੱਪੜੇ ਦੇ ਗੁਦਾਮ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

07:05 AM Jun 27, 2024 IST
ਅੱਗ ਲੱਗਣ ਕਾਰਨ ਸੜੇ ਕੱਪੜੇ ਬਾਰੇ ਦੱਸਦਾ ਹੋਇਆ ਗੁਦਾਮ ਮਾਲਕ।

ਭਗਵਾਨ ਦਾਸ ਸੰਦਲ
ਦਸੂਹਾ, 26 ਜੂਨ
ਇੱਥੇ ਤਲਾਬ ਰੋਡ ’ਤੇ ਇਕ ਰੈਡੀਮੇਡ ਕੱਪੜਿਆਂ ਦੇ ਗੁਦਾਮ ਵਿੱਚ ਅੱਗ ਲੱਗਣ ਕਾਰਨ ਲਗਪਗ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ਵੀ ਲਪੇਟ ’ਚ ਆਉਣ ਦਾ ਖਤਰਾ ਪੈਦਾ ਹੋ ਗਿਆ। ਅੱਗ ਲੱਗਣ ਦਾ ਕਾਰਨ ਗੁਦਾਮ ਅੰਦਰ ਲੱਗੇ ਇਨਵਰਟਰ ਦੀਆਂ ਤਾਰਾਂ ਦਾ ਸ਼ਾਰਟ ਸ਼ਰਕਟ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਦਾਮ ਮਾਲਕ ਸੁਰਿੰਦਰ ਸਿੰਘ ਵਾਸੀ ਕੈਂਥਾਂ ਨੇ ਦੱਸਿਆ ਕਿ ਉਹ ਤਲਾਬ ਰੋਡ ’ਤੇ ਐੱਸਬੀਆਈ ਬੈਂਕ ਨੇੜੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਹੈ ਤੇ ਨੇੜੇ ਹੀ ਇਕ ਇਮਾਰਤ ਦੀ ਪਹਿਲੀ ਮੰਜ਼ਲ ’ਤੇ ਉਸ ਦਾ ਗੁਦਾਮ ਹੈ। ਅੱਜ ਸੇਵੇਰੇ ਕਰੀਬ 9 ਵਜੇ ਕਿਸੇ ਨੇ ਉਸ ਨੂੰ ਗੁਦਾਮ ਅੰਦਰੋਂ ਅੱਗ ਦੀ ਲਪਟਾਂ ਅਤੇ ਧੂੰਆਂ ਨਿਕਲਣ ਦੀ ਸੂਚਨਾ ਦਿੱਤੀ। ਜਦੋਂ ਉਸ ਨੇ ਮੌਕੇ ’ਤੇ ਜਾ ਕੇ ਸ਼ਟਰ ਖੋਲ੍ਹਿਆ ਤਾਂ ਗੁਦਾਮ ਅੰਦਰ ਭਿਆਨਕ ਅੱਗ ਲੱਗੀ ਹੋਈ ਸੀ। ਉਸ ਨੇ ਤੁਰੰਤ ਨਗਰ ਕੌਂਸਲ ਦਸੂਹਾ ਦੇ ਫਾਇਰ ਬ੍ਰਿਗੇਡ ਅਮਲੇ ਨੂੰ ਸੂਚਿਤ ਕੀਤਾ।
ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਭਾਰੀ ਮੁਸ਼ਕੱਤ ਮਗਰੋਂ ਫਾਇਰ ਅਫਸਰ ਦੀਪਕ ਕੁਮਾਰ ਦੀ ਅਗਵਾਈ ਹੇਠ ਅੱਗ ’ਤੇ ਕਾਬੂ ਪਾਇਆ, ਪਰ ਇੰਨੀ ਦੇਰ ਨੂੰ ਗੁਦਾਮ ਅੰਦਰ ਰੱਖਿਆ ਸਾਰਾ ਕੱਪੜਾ ਸੜ ਕੇ ਸੁਆਹ ਹੋ ਗਿਆ ਜਿਸ ਨਾਲ ਕਰੀਬ 10 ਲੱਖ ਰੁਪਏ ਦਾ ਨੁਕਸਾਨ ਹੋ ਗਆ।

Advertisement

Advertisement
Advertisement