ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ

08:24 AM Aug 24, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ (ਕੋਲਕਾਤਾ ਡਾਕਟਰ ਕਤਲ ਕਾਂਡ) ਵਿੱਚ ਇੱਕ ਜੂਨੀਅਰ ਮਹਿਲਾ ਰੈਜ਼ੀਡੈਂਟ ਡਾਕਟਰ ਨਾਲ ਜਬਰ-ਜਨਾਹ ਅਤੇ ਹੱਤਿਆ ਦੀ ਘਟਨਾ ਦੇ ਵਿਰੋਧ ਵਿੱਚ ਲਗਾਤਾਰ 11 ਦਿਨਾਂ ਦੀ ਹੜਤਾਲ ਤੋਂ ਬਾਅਦ ਸ਼ੁੱਕਰਵਾਰ ਨੂੰ ਏਮਜ਼, ਸਫਦਰਜੰਗ, ਆਰਐੱਮਐੱਲ , ਲੋਕਨਾਇਕ, ਜੀਬੀ ਪੰਤ ਹਸਪਤਾਲਾਂ ਵਿੱਚ ਡਾਕਟਰ ਵਾਪਸ ਡਿਊਟੀ ’ਤੇ ਆ ਗਏ ਹਨ। ਇਸ ਨਾਲ ਏਮਜ਼ ਸਮੇਤ ਸਾਰੇ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਅਤੇ ਨਿਯਮਤ ਸੇਵਾਵਾਂ ਆਮ ਹੋ ਗਈਆਂ ਹਨ।
ਇਸ ਕਾਰਨ ਹਸਪਤਾਲਾਂ ਦੀ ਓਪੀਡੀ ਵਿੱਚ ਵੀ ਮਰੀਜ਼ਾਂ ਦੀ ਭੀੜ ਵੱਧ ਗਈ। ਹਸਪਤਾਲਾਂ ਵਿੱਚ ਓਪੀਡੀ ਰਜਿਸਟ੍ਰੇਸ਼ਨ ਲਈ ਮਰੀਜ਼ਾਂ ਦੀਆਂ ਕਤਾਰਾਂ ਵਧ ਗਈਆਂ। 11 ਦਿਨਾਂ ਬਾਅਦ ਰੈਜ਼ੀਡੈਂਟ ਡਾਕਟਰ ਹਸਪਤਾਲਾਂ ’ਚ ਡਿਊਟੀ ’ਤੇ ਪਰਤੇ ਹਨ। ਹੜਤਾਲ ਕਾਰਨ ਹਸਪਤਾਲਾਂ ਵਿੱਚ ਓਪੀਡੀ ਦੇ ਮਰੀਜ਼ 55 ਤੋਂ 70 ਫੀਸਦੀ ਤੱਕ ਘੱਟ ਗਏ। ਕਿਉਂਕਿ ਸਲਾਹਕਾਰ ਪੱਧਰ ਦੇ ਡਾਕਟਰ ਜ਼ਿਆਦਾਤਰ ਪੁਰਾਣੇ ਮਰੀਜ਼ ਹੀ ਦੇਖ ਰਹੇ ਸਨ।
ਲੋਕਨਾਇਕ ਹਸਪਤਾਲ ਵਿੱਚ ਓਪੀਡੀ ਦੀ ਪਰਚੀ ਲੈਣ ਲਈ ਕਤਾਰ ਵਿੱਚ ਸੇਵਾਦਾਰ ਖੜ੍ਹੇ ਸਨ। ਬਹੁਤੇ ਨਵੇਂ ਮਰੀਜ਼ ਨਹੀਂ ਦੇਖੇ ਜਾ ਰਹੇ ਸਨ। ਇਸ ਕਾਰਨ ਮਰੀਜ਼ਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਆਮ ਸਥਿਰ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਨਹੀਂ ਕੀਤਾ ਜਾ ਰਿਹਾ ਸੀ।
ਇਸ ਕਾਰਨ ਨਿਯਮਤ ਸਰਜਰੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਸਨ। ਇਸ ਕਾਰਨ ਹਸਪਤਾਲਾਂ ਵਿੱਚ ਸਰਜਰੀਆਂ 90 ਫੀਸਦੀ ਤੱਕ ਘੱਟ ਗਈਆਂ। ਸਿਰਫ਼ ਗੰਭੀਰ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾ ਰਿਹਾ ਸੀ। ਇਸ ਕਾਰਨ ਗੰਭੀਰ ਮਰੀਜ਼ਾਂ ਦੀ ਹੀ ਸਰਜਰੀ ਕੀਤੀ ਜਾ ਰਹੀ ਸੀ। ਹੁਣ ਬਕਾਇਦਾ ਸਰਜਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Advertisement

Advertisement
Advertisement