For the best experience, open
https://m.punjabitribuneonline.com
on your mobile browser.
Advertisement

ਲੋਕ ਸਾਹਿਤ ਅਕਾਦਮੀ ਵੱਲੋਂ ਨਾਵਲ ‘ਯਸ਼ੋਧਰਾ’ ਲੋਕ ਅਰਪਣ

07:50 AM Jan 01, 2024 IST
ਲੋਕ ਸਾਹਿਤ ਅਕਾਦਮੀ ਵੱਲੋਂ ਨਾਵਲ ‘ਯਸ਼ੋਧਰਾ’ ਲੋਕ ਅਰਪਣ
ਨਾਵਲ ‘ਯਸ਼ੋਧਰਾ’ ਲੋਕ ਅਰਪਣ ਕਰਦੇ ਹੋਏ ਕੇਐੱਲ ਗਰਗ ਤੇ ਹੋਰ।
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 31 ਦਸੰਬਰ
ਇਥੇ ਭਾਸ਼ਾ ਵਿਭਾਗ ਤੇ ਲੋਕ ਸਾਹਿਤ ਅਕੈਡਮੀ ਵੱਲੋਂ ਕਰਵਾਏ ਸਮਾਗਮ ਵਿੱਚ ਸ਼੍ਰੋਮਣੀ ਸਾਹਿਤਕਾਰ ਬਲਦੇਵ ਸੜਕਨਾਮਾ ਦਾ ਨਾਵਲ ‘ਯਸ਼ੋਧਰਾ’ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਹਾਸ ਵਿਅੰਗ ਲੇਖਕ ਕੇਐਲ.ਗਰਗ, ਡਾ. ਅਜੀਤਪਾਲ ਸਿੰਘ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਚਰਨ ਸਿੰਘ ਸੰਘਾ, ਡਾਕਟਰ ਸੁਰਜੀਤ ਸਿੰਘ ਘੋਲੀਆ ਸ਼ਾਮਲ ਸਨ। ਇਸ ਮੌਕੇ ਪ੍ਰਧਾਨਗੀ ਕਰ ਰਹੇ ਹਾਸ ਵਿਅੰਗ ਲੇਖਕ ਕੇਐਲ ਗਰਗ ਨੇ ਕਿਹਾ ਕਿਹਾ ਕਿ ਇਤਿਹਾਸਕ ਨਾਵਲ ਰਚਣ ਲਈ ਲੇਖਕ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ।
ਇਸ ਮੌਕੇ ਬਲਦੇਵ ਸੜਕਨਾਮਾ ਦੇ ਨਾਵਲ ’ਤੇ ਵੱਖ ਵੱਖ ਵਿਦਵਾਨਾਂ ਨੇ ਚਰਚਾ ਕਰਦਿਆਂ ਕਿਹਾ ਕਿ ਇਤਿਹਾਸਕ ਨਾਵਲ ਹੈ। ਸਮਾਗਮ ਦੀ ਆਰੰਭਿਤਾ ਮਾਸਟਰ ਪ੍ਰੇਮ ਚੰਦ ਦੇ ਗੀਤ ਨਾਲ ਹੋਈ। ਮੰਚ ਸੰਚਾਲਕ ਅਸ਼ੋਕ ਚਟਾਨੀ ਨੇ ਡਾਕਟਰ ਗੁਰਜੀਤ ਸਿੰਘ ਸੰਧੂ ਨੂੰ ਨਾਵਲ ‘ਯਸ਼ੋਧਰਾ’ ਬਾਰੇ ਜਾਣਕਾਰੀ ਦੇਣ ਲਈ ਸੱਦਾ ਦਿੱਤਾ। ਸੰਧੂ ਨੇ ਨਾਵਲ ਬਾਰੇ ਖੋਜ਼ ਭਰਭੂਰ ਟਿਪਣੀਆਂ ਕਰਦਿਆਂ ਲੇਖਕ ਬਲਦੇਵ ਸੜਕਨਾਮਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਰਦੂਲ ਲੱਖਾ, ਆਤਮਾ ਸਿੰਘ ਆਲਮਗੀਰ, ਦਿਲਬਾਗ ਸਿੰਘ ਬੁਕਣਵਾਲਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

Advertisement

Advertisement
Author Image

Advertisement
Advertisement
×