ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕ ਸਭਾ ਚੋਣਾਂ: ਸਪਾ ਨੇ 16 ਉਮੀਦਵਾਰ ਐਲਾਨੇ

07:08 AM Jan 31, 2024 IST

ਲਖਨਊ: ਸਮਾਜਵਾਦੀ ਪਾਰਟੀ (ਸਪਾ) ਨੇ ਅਗਾਮੀ ਲੋਕ ਸਭਾ ਚੋਣਾਂ ਲਈ ਅੱਜ ਆਪਣੇ 16 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਸਪਾ ਵੱਲੋਂ ‘ਐਕਸ’ ਦੇ ਆਪਣੇ ਅਧਿਕਾਰਿਤ ਹੈਂਡਲ ’ਤੇ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ ਮੁਤਾਬਕ ਮੌਜੂਦਾ ਸੰਸਦ ਮੈਂਬਰ ਡਿੰਪਲ ਯਾਦਵ ਨੂੰ ਮੈਣਪੁਰੀ ਸੰਸਦੀ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ ਜਦੋਂਕਿ ਪਾਰਟੀ ਸੰਸਦ ਮੈਂਬਰ ਸ਼ਫੀਕੁਰ ਰਹਿਮਾਨ ਬਾਰਕ ਸੰਭਲ ਹਲਕੇ ਤੋਂ ਚੋਣ ਲੜਨਗੇ। ਲਖਨਊ ਕੇਂਦਰੀ ਤੋਂ ਮੌਜੂਦਾ ਵਿਧਾਇਕ ਰਵੀਦਾਸ ਮਹਿਰੋਤਰਾ ਨੂੰ ਲਖਨਊ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਸਪਾ ਵਿਧਾਇਕ ਲਾਲਜੀ ਵਰਮਾ ਨੂੰ ਅੰਬੇਡਕਰਨਗਰ ਸੰਸਦੀ ਹਲਕੇ ਤੋਂ ਉਤਾਰਿਆ ਗਿਆ ਹੈ। ਸਪਾ ਦੇ ਸੀਨੀਅਰ ਆਗੂ ਰਾਮਗੋਪਾਲ ਯਾਦਵ ਦਾ ਲੜਕਾ ਅਕਸ਼ੈ ਯਾਦਵ ਫ਼ਿਰੋਜ਼ਾਬਾਦ, ਜਦੋਂਕਿ ਧਰਮੇਂਦਰ ਯਾਦਵ ਬਦਾਯੂੰ ਸੰਸਦੀ ਹਲਕੇ ਤੋਂ ਉਮੀਦਵਾਰ ਹਨ। -ਪੀਟੀਆਈ

Advertisement

Advertisement