ਲੋਕ ਸਭਾ ਚੋਣਾਂ: ਸੁਵਿਧਾ ਪੋਰਟਲ ’ਤੇ ਚੋਣ ਸਰਗਰਮੀਆਂ ਲਈ 73 ਹਜ਼ਾਰ ਤੋਂ ਵੱਧ ਦਰਖਾਸਤਾਂ
08:13 AM Apr 08, 2024 IST
ਨਵੀਂ ਦਿੱਲੀ, 7 ਅਪਰੈਲ
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਉਸ ਦੇ ਸੁਵਿਧਾ ਪੋਰਟਲ ’ਤੇ 73,000 ਤੋਂ ਵੱਧ ਦਰਖਾਸਤਾਂ ਆਈਆਂ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਚੋਣ ਪ੍ਰਚਾਰ ਸਰਗਰਮੀਆਂ ਦੀ ਮਨਜ਼ੂਰੀ ਮੰਗੀ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਦਾਖਲ ਅਰਜ਼ੀਆਂ ’ਚ ਰੈਲੀ ਲਈ ਗਰਾਊਂਡ ਬੁੱਕ ਕਰਨ, ਪਾਰਟੀ ਦੇ ਅਸਥਾਈ ਦਫ਼ਤਰ ਖੋਲ੍ਹਣ ਤੇ ਵੀਡੀਓ ਪ੍ਰਚਾਰ ਵੈਨਾਂ ਚਲਾਉਣ ਸਬੰਧੀ ਦਰਖਾਸਤਾਂ ਸ਼ਾਮਲ ਹਨ। ਕਮਿਸ਼ਨ ਨੇ ਦੱਸਿਆ ਕਿ ਪਾਰਟੀਆਂ ਤੇ ਉਮੀਦਵਾਰਾਂ ਲਈ ਬਰਾਬਰ ਮੌਕੇ ਯਕੀਨੀ ਬਣਾਉਣ ਦੇ ਮੱਦੇਨਜ਼ਰ 44,600 ਤੋਂ ਵੱਧ ਬੇਨਤੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅੰਕੜਿਆਂ ਮੁਤਾਬਕ ਮਿਲੀਆਂ ਕੁੱਲ ਦਰਖਾਸਤਾਂ ਵਿਚੋਂ ਲਗਪਗ 11,200 ਜਾਂ 15 ਫ਼ੀਸਦ ਨੂੰ ਖਾਰਜ ਕਰ ਦਿੱਤਾ ਗਿਆ ਅਤੇ 10,819 ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਕਿਉਂਕਿ ਇਹ ਇਨਵੈਲਿਡ ਜਾਂ ਫਰਜ਼ੀ ਸਨ। ਕਮਿਸ਼ਨ ਮੁਤਾਬਕ ਸਭ ਤੋਂ ਵੱਧ 23,239 ਅਰਜ਼ੀਆਂ ਤਾਮਿਲਨਾਡੂ ਤੋਂ ਪ੍ਰਾਪਤ ਹੋਈਆਂ। -ਪੀਟੀਆਈ
Advertisement
Advertisement