For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਕਾਂਗਰਸ ਵੱਲੋਂ 14 ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ

11:26 PM Mar 27, 2024 IST
ਲੋਕ ਸਭਾ ਚੋਣਾਂ  ਕਾਂਗਰਸ ਵੱਲੋਂ 14 ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਵੀਂ ਦਿੱਲੀ, 27 ਮਾਰਚ
ਕਾਂਗਰਸ ਨੇ ਅੱਜ 14 ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ ਕਰ ਦਿੱਤੀ ਹੈ ਇਸ ਸੂਚੀ ’ਚ ਝਾਰਖੰਡ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤਿਲੰਗਾਨਾ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਨੇ ਰਾਓ ਯਾਦਵੇਂਦਰ ਸਿੰਘ ਨੂੰ ਕੇਂਦਰੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਖਿਲਾਫ਼ ਮੱਧ ਪ੍ਰਦੇਸ਼ ਦੇ ਗੁਣਾ ਤੋਂ ਉਮੀਦਵਾਰ ਐਲਾਨਿਆ ਹੈ। ਇਸੇ ਤਰ੍ਹਾਂ ਪ੍ਰਤਾਪ ਭਾਨੂ ਸ਼ਰਮਾ ਨੂੰ ਵਿਦੀਸ਼ਾ ਤੋਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਖਿਲਾਫ਼ ਚੋਣ ਮੈਦਾਨ ਵਿਚ ਉਤਾਰਿਆ ਹੈ। ਤਰਵਰ ਸਿੰਘ ਲੋਧੀ ਨੂੰ ਦਮੋਚ ਤੋਂ ਨਾਮਜ਼ਦ ਕੀਤਾ ਹੈ। ਕਾਂਗਰਸ ਨੇ ਇਸ ਅੱਠਵੀਂ ਸੂਚੀ ਵਿਚ ਉੱਤਰ ਪ੍ਰਦੇਸ਼ ਤੇ ਤਿਲੰਗਾਨਾ ਲਈ ਚਾਰ-ਚਾਰ ਉਮੀਦਵਾਰਾਂ ਅਤੇ ਮੱਧ ਪ੍ਰਦੇਸ਼ ਤੇ ਝਾਰਖੰਡ ਲਈ ਤਿੰਨ ਤਿੰਨ ਉਮੀਦਵਾਰ ਐਲਾਨੇ ਹਨ। ਝਾਰਖੰਡ ਦੀ ਖੁੰਟੀ (ਐੱਸਟੀ) ਸੀਟ ਤੋਂ ਕਾਲੀਚਰਨ ਮੁੰਡਾ, ਲੋਹਾਰਡੱਗਾ (ਐੱਸਟੀ) ਤੋਂ ਸੁਖਦਿਓ ਭਗਤ ਤੇ ਹਜ਼ਾਰੀਬਾਗ਼ ਸੰਸਦੀ ਹਲਕੇ ਤੋਂ ਜੈਪ੍ਰਕਾਸ਼ ਭਾਈ ਪਟੇਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਤਿਲੰਗਾਨਾ ਵਿਚ ਪਾਰਟੀ ਨੇ ਸੁਗੁਨਾ ਕੁਮਾਰੀ ਚੇਲੀਮਾਲਾ ਨੂੰ ਆਦਿਲਾਬਾਦ, ਤਾਤੀਪਾਰਥੀ ਜੀਵਨ ਰੈੱਡੀ ਨੂੰ ਨਿਜ਼ਾਮਾਬਾਦ, ਨੀਲਮ ਮਧੂ ਨੂੰ ਮੇਡਕ ਤੇ ਚਮਾਲਾ ਕਿਰਨ ਕੁਮਾਰ ਰੈੱਡੀ ਨੂੰ ਭੋਂਗੀਰ ਤੋਂ, ਯੂਪੀ ਵਿਚ ਡੌਲੀ ਸ਼ਰਮਾ ਨੂੰ ਗਾਜ਼ੀਆਬਾਦ, ਨਕੁਲ ਦੂਬੇ ਨੂੰ ਸੀਤਾਪੁਰ, ਸ਼ਿਵਰਾਮ ਵਾਲਮੀਕੀ ਨੂੰ ਬੁਲੰਦਸ਼ਹਿਰ (ਐੱਸਸੀ) ਤੇ ਵੀਰੇਂਦਰ ਚੌਧਰੀ ਨੂੰ ਮਹਾਰਾਜਗੰਜ ਤੋਂ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ।

Advertisement

Advertisement
Author Image

amartribune@gmail.com

View all posts

Advertisement
Advertisement
×