ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕ ਸਭਾ ਚੋਣਾਂ: ਆਖਰੀ ਨਤੀਜਿਆਂ ’ਚ ਭਾਜਪਾ ਨੂੰ 240 ਤੇ ਕਾਂਗਰਸ ਨੂੰ 99 ਸੀਟਾਂ

05:58 AM Jun 06, 2024 IST

* ਮਹਾਰਾਸ਼ਟਰ ਦੀ ਬੀੜ ਲੋਕ ਸਭਾ ਸੀਟ ਤੋਂ ਆਖਰੀ ਨਤੀਜਾ ਐਲਾਨਿਆ
* ਐੱਨਸੀਪੀ (ਸ਼ਰਦ ਚੰਦਰ ਪਵਾਰ) ਨੇ ਕੀਤੀ ਜਿੱਤ ਦਰਜ

Advertisement

ਨਵੀਂ ਦਿੱਲੀ, 5 ਜੂਨ
ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਦੀਆਂ ਸਾਰੀਆਂ 543 ਸੀਟਾਂ ਲਈ ਆਖਰੀ ਨਤੀਜੇ ਜਾਰੀ ਕਰ ਦਿੱਤੇ ਹਨ ਜਿਸ ਵਿੱਚ ਭਾਜਪਾ ਨੂੰ 240 ਤੇ ਕਾਂਗਰਸ ਨੂੰ 99 ਸੀਟਾਂ ’ਤੇ ਜੇਤੂ ਐਲਾਨਿਆ ਗਿਆ ਹੈ। ਆਖਰੀ ਨਤੀਜਾ ਮਹਾਰਾਸ਼ਟਰ ਦੇ ਬੀੜ ਲੋਕ ਸਭਾ ਹਲਕੇ ਦਾ ਐਲਾਨਿਆ ਗਿਆ ਹੈ। ਇਸ ਸੀਟ ’ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਉਮੀਦਵਾਰ ਬਜਰੰਗ ਮਨੋਹਰ ਸੋਨਵਨੇ ਨੇ ਭਾਜਪਾ ਦੀ ਪੰਕਜਾ ਮੁੰਡੇ ਨੂੰ 6,553 ਵੋਟਾਂ ਨਾਲ ਹਰਾਇਆ। ਲੋਕ ਸਭਾ ’ਚ 543 ਮੈਂਬਰ ਹਨ ਪਰ ਸੂਰਤ ’ਚ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਦੇ ਬਿਨਾਂ ਵਿਰੋਧ ਚੁਣੇ ਜਾਣ ਮਗਰੋਂ 542 ਸੀਟਾਂ ’ਤੇ ਵੋਟਾਂ ਪਈਆਂ ਸਨ। ਅੱਜ ਜਾਰੀ ਕੀਤੇ ਗਏ ਆਖਰੀ ਨਤੀਜਿਆਂ ਅਨੁਸਾਰ ਐੱਨਡੀਏ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੇ ਹਨ। ਹਾਲਾਂਕਿ ਤਿੰਨ ਹਿੰਦੀ ਭਾਸ਼ੀ ਰਾਜਾਂ ’ਚ ਭਾਜਪਾ ਨੂੰ ਵੱਡੀ ਗਿਣਤੀ ’ਚ ਸੀਟਾਂ ਦਾ ਨੁਕਸਾਨ ਹੋਇਆ ਹੈ। ਭਾਜਪਾ ਉਮੀਦਵਾਰਾਂ ਨੇ ਇਸ ਵਾਰ ਵੀ ਮੋਦੀ ਦੇ ਨਾਂ ’ਤੇ ਚੋਣ ਲੜੀ ਪਰ ਪਾਰਟੀ 240 ਸੀਟਾਂ ਜਿੱਤ ਸਕੀ ਜੋ ਕਿ ਬਹੁਮਤ ਲਈ 272 ਸੀਟਾਂ ਦੇ ਅੰਕੜੇ ਤੋਂ ਘੱਟ ਹੈ। ਅਜਿਹੇ ’ਚ ਭਾਜਪਾ ਨੂੰ ਸਰਕਾਰ ਬਣਾਉਣ ਲਈ ਸਹਿਯੋਗੀ ਪਾਰਟੀਆਂ ਦੀ ਲੋੜ ਪਵੇਗੀ। ਐੱਨਡੀਏ ’ਚ ਅਹਿਮ ਸਹਿਯੋਗੀ ਐੱਨ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੇ ਆਂਧਰਾ ਪ੍ਰਦੇਸ਼ ’ਚ 16 ਅਤੇ ਨਿਤੀਸ਼ ਕੁਮਾਰ ਦੀ ਜਨਤਾ ਦਲ-ਯੂਨਾਈਟਿਡ (ਜੇਡੀਯੂ) ਨੇ ਬਿਹਾਰ ’ਚ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। -ਪੀਟੀਆਈ

Advertisement
Advertisement