ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕ ਸਭਾ ਚੋਣਾਂ: ਆਖਰੀ ਨਤੀਜਿਆਂ ’ਚ ਭਾਜਪਾ ਨੂੰ 240 ਤੇ ਕਾਂਗਰਸ ਨੂੰ 99 ਸੀਟਾਂ

10:56 PM Jun 05, 2024 IST

ਨਵੀਂ ਦਿੱਲੀ, 5 ਜੂਨ

Advertisement

ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਦੀਆਂ ਸਾਰੀਆਂ 543 ਸੀਟਾਂ ਲਈ ਆਖਰੀ ਨਤੀਜੇ ਜਾਰੀ ਕਰ ਦਿੱਤੇ ਹਨ ਜਿਸ ਵਿੱਚ ਭਾਜਪਾ ਨੂੰ 240 ਤੇ ਕਾਂਗਰਸ ਨੂੰ 99 ਸੀਟਾਂ ’ਤੇ ਜੇਤੂ ਐਲਾਨਿਆ ਗਿਆ ਹੈ। ਆਖਰੀ ਨਤੀਜਾ ਮਹਾਰਾਸ਼ਟਰ ਦੇ ਬੀੜ ਲੋਕ ਸਭਾ ਹਲਕੇ ਦਾ ਐਲਾਨਿਆ ਗਿਆ ਹੈ। ਇਸ ਸੀਟ ’ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਉਮੀਦਵਾਰ ਬਜਰੰਗ ਮਨੋਹਰ ਸੋਨਵਨੇ ਨੇ ਭਾਜਪਾ ਦੀ ਪੰਕਜਾ ਮੁੰਡੇ ਨੂੰ 6,553 ਵੋਟਾਂ ਨਾਲ ਹਰਾਇਆ।

ਲੋਕ ਸਭਾ ’ਚ 543 ਮੈਂਬਰ ਹਨ ਪਰ ਸੂਰਤ ’ਚ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਦੇ ਬਿਨਾਂ ਵਿਰੋਧ ਚੁਣੇ ਜਾਣ ਮਗਰੋਂ 542 ਸੀਟਾਂ ’ਤੇ ਵੋਟਾਂ ਪਈਆਂ ਸਨ। ਅੱਜ ਜਾਰੀ ਕੀਤੇ ਗਏ ਆਖਰੀ ਨਤੀਜਿਆਂ ਅਨੁਸਾਰ ਐੱਨਡੀਏ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੇ ਹਨ। -ਪੀਟੀਆਈ

Advertisement

Advertisement