ਸਾਹਿਤਕਾਰ ਬੌਡੇ ਨੂੰ ਮਿਲੇਗਾ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ
04:13 PM Mar 31, 2024 IST
ਰਾਜਵਿੰਦਰ ਰੌਂਤਾ
Advertisement
ਨਿਹਾਲ ਸਿੰਘ ਵਾਲਾ, 31 ਮਾਰਚ
ਅਦਾਰਾ ਤਾਸਮਨ ਅਤੇ ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋਂ ਲੇਖਕ ਗੁਰਮੇਲ ਸਿੰਘ ਬੌਡੇ ਨੂੰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਸੰਪਾਦਕ ਤਰਨਦੀਪ ਦਿਓਲ, ਡੀਪੀ ਹਰਵੀਰ ਹੈਰੀ ਨੇ ਦੱਸਿਆ ਕਿ ਗੁਰਮੇਲ ਬੌਡੇ ਅੱਸੀ ਫੀਸਦੀ ਅਪਾਹਜ ਹਨ। ਖੱਬੇ ਪੱਖੀ ਸੋਚ ਵਾਲੇ ਬੌਡੇ ਸਤਾਈ ਸਾਹਿਤਕ ਪੁਸਤਕਾਂ ਲਿਖ ਚੁੱਕੇ ਹਨ। ਉਨ੍ਹਾਂ ਨੂੰ ਸਟੇਟ ਐਵਾਰਡ ਅਤੇ ਭਾਸ਼ਾ ਵਿਭਾਗ ਵੱਲੋਂ ਭਾਈ ਵੀਰ ਸਿੰਘ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਲਾਈਫ ਅਚੀਵਮੈਂਟ ਪੁਰਸਕਾਰ ਡੀ.ਪੀ.ਐਸ.ਸੀ ਸੁਸਾਇਟੀ ਅਤੇ ਮਰਹੂਮ ਸਵਰਨ ਬਰਾੜ ਯਾਦਗਾਰੀ ਲਾਇਬ੍ਰੇਰੀ ਬਿਲਾਸਪੁਰ ਵੱਲੋਂ ਗੁਰਮੇਲ ਸਿੰਘ ਬੌਡੇ ਨੂੰ ਦਿੱਤਾ ਜਾਵੇਗਾ। ਇਹ ਸਮਾਗਮ 7 ਅਪਰੈਲ ਨੂੰ ਮੋਗਾ ਵਿਚ ਹੋਵੇਗਾ। ਇਸ ਮੌਕੇ ਪੱਤਰਕਾਰ ਤਰਨਦੀਪ ਦਿਓਲ ਆਸਟਰੇਲੀਆ, ਕੈਪਟਨ ਮੇਜਰ ਸਿੰਘ, ਪ੍ਰਧਾਨ ਅਮਨਦੀਪ ਸਿੰਘ, ਹਰਵਿੰਦਰ ਸਿੰਘ, ਹਰਵੀਰ ਸਿੰਘ ਡੀ.ਪੀ ਆਦਿ ਮੌਜੂਦ ਸਨ।
Advertisement
Advertisement