ਖ਼ਾਲਸਾ ਕਾਲਜ ਵਿੱਚ ਸਾਹਿਤਕ ਸਮਾਰੋਹ
ਗੜ੍ਹਸ਼ੰਕਰ:
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿੱਚ ਸਾਹਿਤਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤਿੰਨ ਸਾਹਿਤ ਸਭਾਵਾਂ ‘ਕਲਮਾਂ ਦੀ ਪਰਵਾਜ਼’, ‘ਵਿਸ਼ਵ ਪੰਜਾਬੀ ਸਾਹਿਤਕ ਮੰਚ’ ਅਤੇ ‘ਪੰਜਾਬੀ ਸਾਹਿਤ ਸਭਾ ਮਾਹਿਲਪੁਰ’ ਦੇ ਲੇਖਕਾਂ ਪਵਨ ਭੰਮੀਆ, ਪ੍ਰੋ. ਸੰਧੂ ਵਰਿਆਣਵੀ, ਰੇਸ਼ਮ ਚਿੱਤਰਕਾਰ, ਜਗਦੀਸ਼ ਰਾਣਾ,ਸੁਰਿੰਦਰ ਸਿੰਘ ਪ੍ਰਦੇਸੀ ਅਤੇ ਤਾਰਾ ਸਿੰਘ ਚੇੜਾ ਦਾ ਸਨਮਾਨ ਕੀਤਾ ਗਿਆ। ਸਮਾਰੋਹ ਦੌਰਾਨ ਰਮਣੀਕ ਸਿੰਘ ਘੁੰਮਣ ਅਤੇ ਉਨ੍ਹਾਂ ਦੀ ਬੇਟੀ ਜਸ਼ਨਜੋਤ ਦਾ ਸਾਂਝਾ ਕਾਵਿ ਸੰਗ੍ਰਹਿ ‘ਆਗਾਜ਼-ਏ-ਲਿਖ਼ਤ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰਿੰ. ਪਰਵਿੰਦਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਕਵੀਆਂ ਨੇ ਰੁਪਿੰਦਰਜੋਤ ਸਿੰਘ, ਜਗਜੀਤ ਸਿੰਘ ਗਣੇਸ਼ਪੁਰ, ਸੇਵਾ ਸਿੰਘ ਨੂਰਪੁਰੀ, ਜਸ਼ਨਜੋਤ, ਸਾਬੀ ਪੱਖੋਵਾਲ, ਮਨੋਜ ਫਗਵਾੜਵੀ, ਰਣਜੀਤ ਪੋਸੀ, ਤਰਨਜੀਤ ਗੋਗੋਂ, ਰਘਵੀਰ ਸਿੰਘ ਕਲੋਆ, ਬਲਵੀਰ ਕੌਰ ਝੂਟੀ, ਦਲਜੀਤ ਮਹਿਮੀ ਕਰਤਾਰਪੁਰ, ਸ਼ਾਮ ਸੁੰਦਰ, ਹਰਦਿਆਲ ਹੁਸ਼ਿਆਰਪੁਰੀ, ਤਾਰਾ ਸਿੰਘ ਚੇੜਾ, ਗੁਰਦੀਪ ਸੈਣੀ ਤੇ ਜਸਵਿੰਦਰ ਜੱਸੀ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। -ਪੱਤਰ ਪ੍ਰੇਰਕ