For the best experience, open
https://m.punjabitribuneonline.com
on your mobile browser.
Advertisement

ਰਾਸ਼ਟਰੀ ਕਾਵਿ ਸਾਗਰ ਵੱਲੋਂ ਸਾਹਿਤਕ ਸਮਾਰੋਹ

07:55 AM Apr 15, 2024 IST
ਰਾਸ਼ਟਰੀ ਕਾਵਿ ਸਾਗਰ ਵੱਲੋਂ ਸਾਹਿਤਕ ਸਮਾਰੋਹ
ਆਸ਼ਾ ਸ਼ਰਮਾ ਦੀਆਂ ਪੁਸਤਕਾਂ ਲੋਕ ਅਰਪਣ ਕਰਦੇ ਹੋਏ ਪ੍ਰਬੰਧਕ। ਫੋਟੋ: ਅਕੀਦਾ
Advertisement

ਪੱਤਰ ਪ੍ਰੇਰਕ
ਪਟਿਆਲਾ, 14 ਅਪਰੈਲ
ਅੰਤਰਰਾਸ਼ਟਰੀ ਸਾਹਿਤਕ ਸੰਸਥਾ ਰਾਸ਼ਟਰੀ ਕਾਵਿ ਸਾਗਰ ਵੱਲੋਂ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਸਹਿਯੋਗ ਨਾਲ ਸਾਹਿਤਕ ਸਮਾਰੋਹ ਰੋਟਰੀ ਭਵਨ ਵਿੱਚ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਅਸ਼ੋਕ ਰੌਣੀ ਅਤੇ ਰਾਸ਼ਟਰੀ ਕਾਵਿ ਸਾਗਰ ਦੇ ਚੇਅਰਮੈਨ ਰਵਿੰਦਰ ਸ਼ਰਮਾ ਨੇ ਸਾਂਝੇ ਤੌਰ ’ਤੇ ਕੀਤਾ।
ਪ੍ਰੋਗਰਾਮ ਦੌਰਾਨ ਕਵਿੱਤਰੀ ਆਸ਼ਾ ਸ਼ਰਮਾ ਦੀਆਂ ਕਲਮਬੱਧ ਦੋ ਵਿਸ਼ੇਸ਼ ਪੁਸਤਕਾਂ ‘ਤੱਤਵ ਧਾਰਾ’ ਤੇ ‘ਵਕਤ ਦੀਆਂ ਪੈੜਾਂ’ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ਵਿਸ਼ਨੂੰ ਸ਼ਰਮਾ ਸਾਬਕਾ ਮੇਅਰ ਨਗਰ ਨਿਗਮ ਪਟਿਆਲਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਡਾ. ਹਰਜੀਤ ਸੱਧਰ ਨੇ ‘ਵਕਤ ਦੀਆਂ ਪੈੜਾਂ’ ਬਾਰੇ ਕਿਹਾ ਕਿ ਪੁਸਤਕ ਵਿੱਚ ਕਈ ਸਮਾਜਿਕ ਵਿ‌‌ਸ਼ਿਆਂ ਨੂੰ ਛੋਹਿਆ ਗਿਆ ਹੈ। ਪ੍ਰੋਗਰਾਮ ਵਿੱਚ ਡਾ. ਰਵਿੰਦਰ ਭਾਟੀਆ ਦੀ ਲਿਖੀ ਪੁਸਤਕ ‘ਕ੍ਰਿਸ਼ਮਾ’ ਦਾ ਵੀ ਲੋਕ ਅਰਪਣ ਕੀਤਾ ਗਿਆ। ਪ੍ਰੋਗਰਾਮ ਦੀ ਮੰਚ ਸੰਚਾਲਨ ਡਾ. ਉਮਾ ਸ਼ਰਮਾ ਨੇ ਕੀਤਾ। ਡਾ. ਗੁਰਚਰਨ ਕੋਚੜ ਨੇ ਕਿਹਾ ਕਿ ਇਹ ਕੌਮਾਂਤਰੀ ਪੱਧਰ ਦਾ ਪ੍ਰੋਗਰਾਮ ਹੋ ਨਿੱਬੜਿਆ ਹੈ ਜਿਸ ਵਿੱਚ ਦੇਸ਼ ਦੇ ਕੋਨੇ ਕੋਨੇ ਤੋਂ 87 ਤ੍ਰੈ-ਭਾਸ਼ੀ ਕਵੀਆਂ ਨੇ ਸ਼ਮੂਲੀਅਤ ਕੀਤੀ ਹੈ।

Advertisement

Advertisement
Author Image

Advertisement
Advertisement
×