ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਲੇਖਕ ਸਭਾ ਕਾਵੈਂਟਰੀ ਵੱਲੋਂ ਸਾਹਿਤਕ ਸੰਮੇਲਨ

07:11 AM Jul 04, 2024 IST

ਟ੍ਰਿਬਿਊੁਨ ਨਿਊਜ਼ ਸਰਵਿਸ
ਕਾਵੈਂਟਰੀ (ਯੂਕੇ), 3 ਜੁਲਾਈ
ਪੰਜਾਬੀ ਲੇਖਕ ਸਭਾ ਕਾਵੈਂਟਰੀ ਵੱਲੋਂ ਚੌਵੀਵਾਂ ਸਾਹਿਤਕ ਸੰਮੇਲਨ ਬੀਤੇ ਦਿਨ ਕਰਵਾਇਆ ਗਿਆ। ਇਸ ਸਮਾਗਮ ’ਚ ਯੂਕੇ ਭਰ ਦੇ ਸਾਹਿਤਕਾਰਾਂ ਸਣੇ ਪੰਜਾਬ ਤੋਂ ਆਏ ਕਵੀਆਂ ਨੇ ਹਾਜ਼ਰੀ ਲਵਾਈ। ਸਮਾਗਮ ਦੀ ਸ਼ੁਰੂਆਤ ’ਚ ਵਿਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪੰਜਾਬੀ ਲੇਖਕ ਸਭਾ ਕਵੈਂਟਰੀ ਦੇ ਮੈਂਬਰ ਸੁਰਿੰਦਰਪਾਲ ਦਾ ਕਾਵਿ ਸੰਗ੍ਰਹਿ ‘ਹਰਫ਼ਾਂ ਦੇ ਉਹਲੇ’ ਦੇ ਸਬੰਧ ਵਿੱਚ ਦਰਸ਼ਨ ਬੁਲੰਦਵੀ ਵੱਲੋਂ ਪਰਚਾ ਪੜਿ੍ਹਆ ਗਿਆ। ਕੁਲਵੰਤ ਕੌਰ ਢਿੱਲੋਂ ਤੇ ਕਿਰਪਾਲ ਸਿੰਘ ਪੂਨੀ ਨੂੰ ਸਨਮਾਨਿਤ ਕੀਤਾ ਗਿਆ। ਡਾ. ਜਸਵਿੰਦਰ ਸਿੰਘ ਨੂੰ ਪਰਵਾਸੀ ਲੇਖਣੀ ’ਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਸੰਗੀਤ ਜਗਤ ਵਿੱਚ ਬੁਲੰਦੀਆਂ ਛੂਹਣ ਵਾਲੇ ਕਵੈਂਟਰੀ ਸ਼ਹਿਰ ਦੇ ਬਲਦੇਵ ਮਸਤਾਨਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਕੁਲਦੀਪ ਬਾਂਸਲ ਨੇ ਬਲਦੇਵ ਮਸਤਾਨਾ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਸੁਰਿੰਦਰਪਾਲ ਦਾ ਕਾਵਿ ਸੰਗ੍ਰਹਿ ‘ਹਰਫ਼ਾਂ ਦੇ ਉਹਲੇ’, ਨਛੱਤਰ ਸਿੰਘ ਭੋਗਲ ਦੀ ਕਿਤਾਬ ‘ਜੀਵਨਧਾਰਾ’, ਸੁਰਿੰਦਰਜੀਤ ਚੌਹਾਨ ਦ ਸਾਂਝਾ ਕਾਵਿ ਸੰਗ੍ਰਹਿ ‘ਰੰਗਲੀ ਚਰਖੀ’, ਡਾ. ਮਹਿੰਦਰ ਸਿੰਘ ਰਾਏ ਦਾ ਕਾਵਿ ਸੰਗ੍ਰਹਿ ‘ਦੇਸ ਹੋਇਆ ਪਰਦੇਸ’ ਤੇ ਵੀਨਾ ਅਰੋੜਾ ਦੀ ਕਿਤਾਬ ‘ਰੰਗਮੰਚ ਦੇ ਸਰਨਾਵੇਂ’ ਸਣੇ ਹੋਰ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਗਈਆਂ ਅਤੇ ਪ੍ਰਧਾਨਗੀ ਮੰਡਲ ’ਚ ਡਾ. ਕਰਨੈਲ ਸ਼ੇਰਗਿੱਲ, ਡਾ. ਜਸਵਿੰਦਰ ਸਿੰਘ, ਕੁਲਵੰਤ ਕੌਰ ਢਿੱਲੋਂ, ਡਾ. ਵੀਨਾ ਅਰੋੜਾ ਤੇ ਬਲਵੰਤ ਸਿੰਘ ਬੈਂਸ ਸ਼ਾਮਲ ਸਨ। ਸਟੇਜ ਦੀ ਸੇਵਾ ਸੁਰਿੰਦਰਪਾਲ ਸਿੰਘ ਨੇ ਬਾਖੂਬੀ ਨਿਭਾਈ। ਸਮਾਗਮ ਦੇ ਦੂਸਰੇ ਹਿੱਸੇ ਵਿੱਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਕਰੀਬ 50 ਕਵੀਆਂ ਵੱਲੋਂ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਗਿਆ। ਰੇਡਿਓ ਪੰਜ (ਕਵੈਂਟਰੀ) ਦੇ ਮੁਖੀ ਸ਼ਿੰਦਾ ਸੁਰੀਲਾ ਵੀ ਪਹੁੰਚੇ, ਜਿਨ੍ਹਾਂ ਨੇ ਆਪਣੇ ਗੀਤ ਨਾਲ ਖਚਾ-ਖਚ ਭਰੇ ਹਾਲ ਵਿੱਚ ਰੰਗ ਬੰਨ੍ਹ ਦਿੱਤਾ। ਜ਼ਿਕਰਯੋਗ ਹੈ ਕਿ ਮਰਦਾਂ ਦੇ ਨਾਲ-ਨਾਲ ਔਰਤਾਂ ਨੇ ਵੀ ਭਰਵੀਂ ਹਾਜ਼ਰੀ ਲਗਵਾਈ। ਮੰਚ ’ਤੇ ਰਾਜਿੰਦਰ ਕੌਰ (ਰੇਡਿਓ ਪੰਜਾਬ), ਦਲਵੀਰ ਕੌਰ, ਡਾ. ਧਨਵੰਤ ਕੌਰ (ਪ੍ਰਧਾਨ), ਸੁਰਿੰਦਰਪਾਲ ਕੌਰ, ਵਰਿੰਦਰ ਪਰਹਾਰ ਹਾਜ਼ਰ ਸਨ।

Advertisement

Advertisement