ਬਠਿੰਡਾ ਛਾਉਣੀ ’ਚ ਚਾਰ ਫ਼ੌਜੀਆਂ ਦੀ ਹੱਤਿਆ ਕਰਨ ਵਾਲੇ ਨੂੰ ਉਮਰ ਕੈਦ
08:28 AM Aug 05, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 4 ਅਗਸਤ
ਬਠਿੰਡਾ ਦੀ ਫ਼ੌਜੀ ਛਾਉਣੀ ਵਿੱਚ 12 ਅਪਰੈਲ 2023 ਨੂੰ ਆਪਣੇ ਹੀ ਚਾਰ ਸਾਥੀ ਫ਼ੌਜੀਆਂ ਦਾ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਦੇਸਾਈ ਮੋਹਨ ਨੂੰ ਭਾਰਤੀ ਫ਼ੌਜ ਦੇ ਜਰਨਲ ਕੋਰਟ ਮਾਰਸ਼ਲ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੇਸਾਈ ਮੋਹਨ ਵੱਲੋਂ ਮਾਰੇ ਗਏ ਜਵਾਨ 80 ਮੀਡੀਆ ਰੈਜੀਮੈਂਟ ਨਾਲ ਸਬੰਧਤ ਸਨ। ਜ਼ਿਕਰਯੋਗ ਹੈ ਕਿ ਥਾਣਾ ਕੈਂਟ ਦੀ ਪੁਲੀਸ ਨੇ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਸੀ। ਘਟਨਾ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਪਹਿਲਾਂ ਮਨਘੜਤ ਕਹਾਣੀਆਂ ਸੁਣਾ ਕੇ ਫ਼ੌਜ ਅਤੇ ਪੁਲੀਸ ਨੂੰ ਗੁਮਰਾਹ ਕਰਦਾ ਰਿਹਾ। ਸਖ਼ਤੀ ਨਾਲ ਪੁੱਛ-ਪੜਤਾਲ ਕਰਨ ਤੋਂ ਬਾਅਦ ਉਹ ਆਪਣੇ ਜਾਲ ’ਚ ਹੀ ਫਸ ਗਿਆ। ਇਸ ਮੌਕੇ ਫ਼ੌਜ ਵੱਲੋਂ ਜਵਾਨ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।
Advertisement
Advertisement
Advertisement