For the best experience, open
https://m.punjabitribuneonline.com
on your mobile browser.
Advertisement

ਸੱਸ ਦੀ ਹੱਤਿਆ ਕਰਨ ਵਾਲੀ ਨੂੰਹ ਨੂੰ ਉਮਰ ਕੈਦ

06:06 AM Oct 31, 2024 IST
ਸੱਸ ਦੀ ਹੱਤਿਆ ਕਰਨ ਵਾਲੀ ਨੂੰਹ ਨੂੰ ਉਮਰ ਕੈਦ
Advertisement

ਕੋਲਮ (ਕੇਰਲ):

Advertisement

ਕੇਰਲ ਦੀ ਅਦਾਲਤ ਨੇ ਸੱਸ ਦੀ ਹੱਤਿਆ ਦੇ ਮਾਮਲੇ ਵਿੱਚ ਉਸ ਦੀ 45 ਸਾਲਾ ਨੂੰਹ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ| ਔਰਤ ਨੇ ਇੱਥੇ ਪੁਥੂਰ ਸਥਿਤ ਘਰ ਵਿੱਚ ਸੁੱਤੀ ਪਈ ਆਪਣੀ ਸੱਸ ਦਾ ਸਿਰ ’ਤੇ ਪੱਥਰ ਮਾਰ ਕੇ ਕਤਲ ਕਰ ਦਿੱਤਾ ਸੀ। ਸਰਕਾਰੀ ਵਕੀਲ ਸਿਸਿਨ ਜੀ ਮੁੰਦੱਕਲ ਨੇ ਦੱਸਿਆ ਕਿ ਕੋਲਮ ਦੇ ਪਹਿਲੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੀਐੱਨ ਵਿਨੋਦ ਨੇ ਗਿਰਿਤਾ ਕੁਮਾਰੀ ਨੂੰ ਸਜ਼ਾ ਸੁਣਾਈ, ਜੋ ਪੀੜਤਾ ਦੇ ਛੋਟੇ ਪੁੱਤਰ ਦੀ ਪਤਨੀ ਸੀ। ਇਸਤਗਾਸਾ ਪੱਖ ਅਨੁਸਾਰ, ਨੂੰਹ ਨੇ ਇਸ ਜੁਰਮ ਨੂੰ ਅੰਜਾਮ ਦਿੱਤਾ ਕਿਉਂਕਿ ਪੀੜਤਾ ਨੇ ਉਸਨੂੰ ਗੁਆਂਢੀ ਨਾਲ ਨਾਜਾਇਜ਼ ਸਬੰਧ ਰੱਖਣ ਕਾਰਨ ਝਿੜਕ ਦਿੱਤਾ ਸੀ। ਉਨ੍ਹਾਂ ਦੱਸਿਆ ਕਿ 11 ਦਸੰਬਰ 2019 ਨੂੰ ਜਦੋਂ ਉਸ ਦੀ ਸੱਸ ਦੁਪਹਿਰ ਸਮੇਂ ਕਮਰੇ ਵਿੱਚ ਸੌਂ ਰਹੀ ਸੀ ਤਾਂ ਗਿਰਿਤਾ ਨੇ ਉਸ ਦੇ ਸਿਰ ’ਤੇ ਪੱਥਰ ਨਾਲ ਹਮਲਾ ਕਰ ਦਿੱਤਾ। ਪੀੜਤਾ ਦੀ ਮਗਰੋਂ ਹਸਪਤਾਲ ਵਿੱਚ ਮੌਤ ਹੋ ਗਈ। -ਪੀਟੀਆਈ

Advertisement

Advertisement
Author Image

joginder kumar

View all posts

Advertisement