ਐੱਲਜੀ ਵੱਲੋਂ ਨਿਯੁਕਤੀ ਲਈ ਅਧਿਆਪਕਾਂ ਦੀ ਉਮਰ ਹੱਦ ਵਿੱਚ ਢਿੱਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਗਸਤ
ਡੀਐੱਸਐੱਸਬੀ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਰਾਜਧਾਨੀ ਦੇ ਉਪ-ਰਾਜਪਾਲ ਵੱਲੋਂ ਨਗਰ ਨਿਗਮ ਦੇ ਪ੍ਰਾਇਮਰੀ ਸਕੂਲਾਂ ‘ਚ ਵਿਸ਼ੇਸ਼ ਅਧਿਆਪਕਾਂ ਦੀ ਨਿਯੁਕਤੀ ਲਈ ਉਮਰ ‘ਚ ਢਿੱਲ ਦਿੱਤੀ ਗਈ ਹੈ। ਦਿੱਲੀ ਸੁਬਾਰਡੀਨੇਟ ਸਰਵਿਸਜ਼ ਸਿਲੈਕਸ਼ਨ ਬੋਰਡ (ਡੀਐੱਸਐੱਸਬੀ) ਨੇ ਦੱਸਿਆ ਹੈ ਕਿ ਜਿਵੇਂ ਦੱਖਣੀ ਦਿੱਲੀ ਨਗਰ ਨਿਗਮ ਵੱਲੋਂ ਉਮਰ ਹਦ ਵਿੱਚ ਢਿੱਲ ਦੀ ਆਗਿਆ ਮੰਗੀ ਗਈ ਸੀ ਤਾਂ ਉਪ-ਰਾਜਪਾਲ ਨੇ ਕੇਂਦਰੀ ਅਧਿਆਪਕ ਯੋਗਤਾ ਟੈਸਟ (ਸੀਟੀਈਟੀ) ਦੀ ਯੋਗਤਾ ਵਿੱਚ ਇਕ ਵਾਰ ਫਿਰ ਛੋਟ ਦਿੱਤੀ ਹੈ, ਜਿਨ੍ਹਾਂ ਨੇ ਇਹ ਕੱਟਆਊਟ ਤੋਂ ਬਾਅਦ ਜਾਂ ਆਪਣੀ ਨਿਯੁਕਤੀ ਤੋਂ ਪਹਿਲਾਂ ਪ੍ਰਾਪਤ ਕੀਤੀ ਸੀ। ਇਸ ਤੋਂ ਇਲਾਵਾ ਉਪ-ਰਾਜਪਾਲ ਨੇ 10 ਸਾਲ ਉਮਰ ਦੀ ਛੋਟ ਦਿੱਤੀ ਹੈ ਭਾਵੇਂ ਉਹ ਵਿਸ਼ੇਸ਼ ਅਧਿਆਪਕ (ਪ੍ਰਾਇਮਰੀ) ਦੇ ਅਹੁਦੇ ਲਈ ਜ਼ਿਆਦਾ ਉਮਰ ਦੇ ਹੋ ਗਏ ਹੋਣ। ਜਸਟਿਸ ਸੰਜੀਵ ਸਚਦੇਵਾ ਨੇ ਡੀਐੱਸਐੱਸਬੀ ਨੂੰ ਇਸ ਮੁੱਦੇ ਉਪਰ ਸਥਿਤੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ ਤੇ ਅਗਲੀ 28 ਅਗਸਤ ਸੁਣਵਾਈ ਲਈ ਤੈਅ ਕੀਤੀ ਗਈ ਹੈ। ਇਸ ਦੌਰਾਨ ਅਦਾਲਤ ਨੇ ਸਲਾਹ ਵੀ ਦਿੱਤੀ ਹੈ ਕਿ ਨਿਗਮ ਤੋਂ ਉਹ ਹੋਰ ਹਦਾਇਤਾਂ ਬਾਰੇ ਵੀ ਪਤਾ ਕੀਤਾ ਜਾਵੇ। ਸੁਣਵਾਈ ਦੌਰਾਨ ਐਡਵੋਕੇਟ ਅਵਨੀਸ਼ ਅਹਿਲਾਵਤ ਨੇ ਡੀਐੱਸਐੱਸਬੀਬੀ ਵੱਲੋਂ ਪੇਸ਼ ਹੋ ਕੇ ਕਿਹਾ ਕਿ ਇਹ ਨਤੀਜੇ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ।