ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Operation Sindoor: ਫ਼ੌਜ ਮੁਖੀ ਨੂੰ ਦਿੱਤੇ ਗਏ Territorial Army ਨੂੰ ਇਕੱਤਰ ਕਰਨ ਦੇ ਅਖ਼ਤਿਆਰ

02:34 PM May 09, 2025 IST
featuredImage featuredImage

ਅਜੈ ਬੈਨਰਜੀ
ਨਵੀਂ ਦਿੱਲੀ, 9 ਮਈ
ਪਾਕਿਸਤਾਨ ਨਾਲ ਚੱਲ ਰਹੇ ਤਣਾਅ ਦੇ ਦੌਰਾਨ ਰੱਖਿਆ ਮੰਤਰਾਲੇ ਨੇ ਭਾਰਤੀ ਫੌਜ ਮੁਖੀ ਨੂੰ ਟੈਰੀਟੋਰੀਅਲ ਆਰਮੀ (Territorial Army - TA) ਨੂੰ ਇਕੱਤਰ ਕਰਨ ਦਾ ਅਖ਼ਤਿਆਰ ਦਿੱਤਾ ਹੈ।
ਟੈਰੀਟੋਰੀਅਲ ਆਰਮੀ ਨਿਯਮ 1948 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਰੱਖਿਆ ਮੰਤਰਾਲੇ ਨੇ ਭਾਰਤੀ ਫੌਜ ਦੇ ਮੁਖੀ ਨੂੰ ਇਸ ਸਬੰਧੀ ਸ਼ਕਤੀਆਂ ਦੀ ਵਰਤੋਂ ਕਰਨ ਦਾ ਅਧਿਕਾਰ ਦਿੱਤਾ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਫ਼ੌਜ ਮੁਖੀ "ਟੈਰੀਟੋਰੀਅਲ ਆਰਮੀ ਦੇ ਹਰੇਕ ਅਧਿਕਾਰੀ ਅਤੇ ਹਰੇਕ ਨਾਮਜ਼ਦ ਵਿਅਕਤੀ ਨੂੰ ਜ਼ਰੂਰੀ ਮਦਦ ਤੇ ਸੁਰੱਖਿਆ ਪ੍ਰਦਾਨ ਕਰਨ ਲਈ ਬੁਲਾ ਸਕਦੇ ਹਨ ਜਾਂ ਨਿਯਮਤ ਫੌਜ ਦਾ ਸਮਰਥਨ ਕਰਨ ਜਾਂ ਇਸ ਦੀ ਤਾਕਤ ਵਿਚ ਇਜ਼ਾਫ਼ਾ ਕਰਨ ਦੇ ਉਦੇਸ਼ ਲਈ ਸੱਦ ਸਕਦੇ ਹਨ"
ਮੌਜੂਦਾ 32 ਇਨਫੈਂਟਰੀ ਬਟਾਲੀਅਨਾਂ (ਟੈਰੀਟੋਰੀਅਲ ਆਰਮੀ) ਵਿੱਚੋਂ, ਫੌਜ ਮੁਖੀ ਨੂੰ ਦੱਖਣੀ ਕਮਾਂਡ, ਪੂਰਬੀ ਕਮਾਂਡ, ਪੱਛਮੀ ਕਮਾਂਡ, ਕੇਂਦਰੀ ਕਮਾਂਡ, ਉੱਤਰੀ ਕਮਾਂਡ, ਦੱਖਣੀ ਪੱਛਮੀ ਕਮਾਂਡ ਅਤੇ ਅੰਡੇਮਾਨ ਤੇ ਨਿਕੋਬਾਰ ਕਮਾਂਡ ਤੇ ਫੌਜ ਸਿਖਲਾਈ ਕਮਾਂਡ (Andaman and Nicobar Command and Army Training Command - ARTRAC) ਦੇ ਖੇਤਰਾਂ ਵਿੱਚ ਤਾਇਨਾਤੀ ਲਈ TA ਦੀਆਂ 14 ਇਨਫੈਂਟਰੀ ਬਟਾਲੀਅਨਾਂ ਦਾ ਰੂਪ ਦੇਣ ਦਾ ਅਖ਼ਤਿਆਰ ਦਿੱਤਾ ਗਿਆ ਹੈ।
ਇਹ ਹੁਕਮ ਫਰਵਰੀ 2028 ਤੱਕ ਤਿੰਨ ਸਾਲਾਂ ਲਈ ਲਾਗੂ ਰਹੇਗਾ। ਟੀਏ, ਰੱਖਿਆ ਸਟਾਫ ਦੇ ਮੁਖੀ ਦੀ ਪ੍ਰਧਾਨਗੀ ਹੇਠ ਫੌਜੀ ਮਾਮਲਿਆਂ ਦੇ ਵਿਭਾਗ ਦੇ ਪ੍ਰਸ਼ਾਸਨਿਕ ਕੰਟਰੋਲ ਅਧੀਨ ਹੈ। ਗ਼ੌਰਤਲਬ ਹੈ ਕਿ ਟੈਰੀਟੋਰੀਅਲ ਆਰਮੀ ਇਕ ਰਿਜ਼ਰਵ ਫੋਰਸ ਵਾਂਗ ਹੈ। ਟੀਏ ਵਿੱਚ ਭਰਤੀ ਹੋਏ ਲੋਕ ਫੌਜਾਂ ਤੋਂ ਬਾਹਰ ਨਿਯਮਤ ਨੌਕਰੀਆਂ ਕਰ ਸਕਦੇ ਹਨ ਅਤੇ ਜ਼ਰੂਰੀ ਸਥਿਤੀ ਵਿੱਚ ਫ਼ੌਜੀ ਸੇਵਾ ਲਈ ਬੁਲਾਏ ਜਾ ਸਕਦੇ ਹਨ।
ਟੀਏ ਇਹ ਨਿਯਮਤ ਫੌਜ ਤੋਂ ਵੀ ਅਧਿਕਾਰੀ ਪ੍ਰਾਪਤ ਕਰ ਸਕਦੀ ਹੈ। ਟੀਏ ਦੀ ਅਗਵਾਈ ਇੱਕ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾਂਦੀ ਹੈ।

Advertisement

Advertisement