ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਹਿਕਾਰੀ ਸਭਾਵਾਂ ਵਿੱਚ ਖਾਦ ਸਬੰਧੀ ਮੁੱਖ ਮੰਤਰੀ ਨੂੰ ਪੱਤਰ

10:26 AM Sep 02, 2024 IST

ਪੱਤਰ ਪ੍ਰੇਰਕ
ਪਾਤੜਾਂ, 1 ਸਤੰਬਰ
ਡੀਏਪੀ ਅਤੇ ਯੂਰੀਆ ਖਾਦ ਨਾ ਆਉਣ ਕਾਰਨ ਸਹਿਕਾਰੀ ਸਭਾਵਾਂ ਦੀਆਂ ਕਮੇਟੀਆਂ ਅਤੇ ਸਕੱਤਰਾਂ ਨੇ ਮੀਟਿੰਗ ਕਰ ਕੇ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਣ ਲਈ ਪੱਤਰ ਲਿਖ ਕੇ ਖਾਦ ਦੀ ਮੰਗ ਕੀਤੀ ਹੈ। ਸਹਿਕਾਰੀ ਸਭਾ ਸ਼ੁਤਰਾਣਾ ਦੇ ਪ੍ਰਧਾਨ ਰਾਜ ਸਿੰਘ ਝੱਬਰ ਨੇ ਦੱਸਿਆ ਕਿ ਹਲਕਾ ਸ਼ੁਤਰਾਣਾ ਅਧੀਨ ਆਉਂਦੀਆਂ ਸਭਾਵਾਂ, ਸਧਾਰਨਪੁਰ, ਕਰਤਾਰਪੁਰ, ਗੋਬਿੰਦਪੁਰਾ ਪੈਂਦ, ਗੁਲਜ਼ਾਰ ਪੁਰ ਠਰੂਆ, ਦੁਤਾਲ, ਬਕਰਾਹਾ ਅਤੇ ਗੁਲਾੜ ਦੀਆਂ ਸਭਾਵਾਂ ਵਿੱਚ ਆਉਣ ਵਾਲੇ ਕਣਕ ਦੇ ਸੀਜ਼ਨ ਲਈ ਵਰਤੀ ਜਾਣ ਵਾਲੀ ਡੀਏਪੀ ਅਤੇ ਯੂਰੀਆ ਖਾਦ ਅਜੇ ਤੱਕ ਨਹੀਂ ਆਈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਸ਼ੇਸ਼ ਤੌਰ ’ਤੇ ਬੇਨਤੀ ਕਰਦਿਆਂ ਕਿਹਾ ਕਿ ਪਛੜੇ ਹੋਏ ਹਲਕਾ ਸ਼ੁਤਰਾਣਾ ਵਿੱਚ ਕਿਸਾਨਾਂ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੈ।

Advertisement

Advertisement