ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਦਰ ਵਿੱਚ ਨਿਲਾਮੀ ਦੌਰਾਨ 35 ਹਜ਼ਾਰ ’ਚ ਵਿਕਿਆ ਨਿੰਬੂ

07:15 AM Mar 11, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਇਰੋਡ, (ਤਾਮਿਲਨਾਡੂ), 10 ਮਾਰਚ
ਤਾਮਿਲਨਾਡੂ ਵਿੱਚ ਇਰੋਡ ਦੇ ਇਕ ਪਿੰਡ ਸਥਿਤ ਮੰਦਰ ਵਿਖੇ ਹੋਈ ਨਿਲਾਮੀ ’ਚ ਇਕ ਨਿੰਬੂ 35 ਹਜ਼ਾਰ ਰੁਪਏ ’ਚ ਵਿਕਿਆ। ਮੰਦਰ ਦੇ ਪ੍ਰਬੰਧਕਾਂ ਅਨੁਸਾਰ ਪਰੰਪਰਾ ਅਨੁਸਾਰ ਇਰੋਡ ਤੋਂ 35 ਕਿਲੋਮੀਟਰ ਦੂਰ ਸ਼ਿਵਗਿਰੀ ਪਿੰਡ ਨੇੜੇ ਪਝਾਪੂਸਾਈਨ ਮੰਦਰ ਵਿੱਚ ਸ਼ੁੱਕਰਵਾਰ ਰਾਤ ਸ਼ਿਵਰਾਤਰੀ ਦੌਰਾਨ ਭਗਵਾਨ ਸ਼ਿਵ ਅੱਗੇ ਚੜ੍ਹਾਏ ਗਏ ਨਿੰਬੂ ਅਤੇ ਫਲਾਂ ਸਮੇਤ ਹੋਰ ਵਸਤਾਂ ਦੀ ਨਿਲਾਮੀ ਕੀਤੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਨਿਲਾਮੀ ਵਿੱਚ ਘੱਟ ਤੋਂ ਘੱਟ 15 ਸ਼ਰਧਾਲੂਆਂ ਨੇ ਹਿੱਸਾ ਲਿਆ ਤੇ ਇਰੋਡ ਦੇ ਸ਼ਰਧਾਲੂ ਨੂੰ ਇਕ ਨਿੰਬੂ 35 ਹਜ਼ਾਰ ਰੁਪਏ ਵਿੱਚ ਵੇਚਿਆ ਗਿਆ। ਮੰਦਰ ਦੇ ਪੁਜਾਰੀ ਨੇ ਨਿਲਾਮੀ ਕੀਤੇ ਨਿੰਬੂ ਨੂੰ ਭਗਵਾਨ ਸ਼ਿਵ ਅੱਗੇ ਰੱਖਿਆ ਅਤੇ ਪੂਜਾ ਮਗਰੋਂ ਸੈਂਕੜੇ ਸ਼ਰਧਾਲੂਆਂ ਦੀ ਹਾਜ਼ਰੀ ’ਚ ਨਿਲਾਮੀ ਵਿੱਚ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਵਿਅਕਤੀ ਨੂੰ ਨਿੰਬੂ ਸੌਂਪ ਦਿੱਤਾ। -ਪੀਟੀਆਈ

Advertisement

Advertisement