ਲਹਿਰਾਗਾਗਾ: ਕੈਨੇਡਾ ਪੁੱਜਦਿਆਂ ਹੀ ਹਵਾਈ ਅੱਡੇ ’ਤੇ ਨੌਜਵਾਨ ਦੀ ਦਿਲ ਦੇ ਦੌਰੇ ਕਾਰਨ ਮੌਤ
11:05 AM Jun 14, 2024 IST
Advertisement
ਰਮੇਸ਼ ਭਾਰਦਵਾਜ
ਲਹਿਰਾਗਾਗਾ, 14 ਜੂਨ
ਨੇੜਲੇ ਪਿੰਡ ਲੇਹਲ ਖੁਰਦ ਦੇ ਨੌਜਵਾਨ ਮਨਦੀਪ ਸਿੰਘ(32) ਦੀ ਕੈਨੇਡਾ ’ਚ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ 8 ਜੂਨ ਨੂੰ ਕੰਮਕਾਰ ਲਈ ਕੈਨੇਡਾ ਗਿਆ ਸੀ। ਉਸ ਨੂੰ ਜਹਾਜ਼ ਵਿਚ ਦਿਲਾ ਦਾ ਪਹਿਲਾ ਤੇ ਉਤਰਨ ਵੇਲੇ ਦੂਜਾ ਦੌਰਾ ਪਿਆ। ਉਸ ਦੀ ਦੇਹ ਕੈਨੇਡਾ ਦੇ ਏਅਰਪੋਰਟ ਵਿਚ ਰੱਖੀ ਹੈ। ਪਿੰਡ ਦੀ ਸਰਪੰਚ ਸ਼ਿੰਦਰਪਾਲ ਕੌਰ ਅਤੇ ਕੋਆਪ੍ਰੇਟਿਵ ਸੁਸਾਇਟੀ ਦੇ ਸੈਕਟਰੀ ਰਾਜ ਸਿੰਘ ਲੇਹਲ ਖੁਰਦ ਨੇ ਦੱਸਿਆ ਕਿ ਮਨਦੀਪ 8 ਜੂਨ ਨੂੰ ਹੀ ਕੈਨੇਡਾ ਜਾਣ ਲਈ ਪਿੰਡੋਂ ਗਿਆ ਸੀ। ਉਹ ਗਰੀਬ ਕਿਸਾਨ ਦਾ ਪੁੱਤਰ ਸੀ। ਉਸ ਦੇ ਹਿੱਸੇ ਦੋ ਕਿੱਲੇ ਹੀ ਜ਼ਮੀਨ ਆਉਂਦੀ ਹੈ। ਉਹ ਵਿਆਹਿਆ ਹੋਇਆ ਸੀ ਅਤੇ ਉਸ ਦੀ ਢਾਈ ਸਾਲ ਦੀ ਲੜਕੀ ਹੈ। ਉਸ ਦੇ ਪਰਿਵਾਰ ਨੇ 30-32 ਲੱਖ ਰੁਪਏ ਕਰਜ਼ਾ ਲੈ ਕੇ ਕੈਨੇਡਾ ਦਾ ਵੀਜ਼ਾ ਲਵਾਇਆ ਸੀ।
Advertisement
Advertisement
Advertisement