ਨਵਜੰਮੀ ਬੱਚੀ ਹਸਪਤਾਲ ਵਿੱਚ ਛੱਡ ਕੇ ਫ਼ਰਾਰ
10:42 AM Oct 20, 2024 IST
ਖੇਤਰੀ ਪ੍ਰਤੀਨਿਧ
ਪਟਿਆਲਾ, 19 ਅਕਤੂਬਰ
ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਅੱਜ ਇੱਕ ਵਿਅਕਤੀ ਨਵਜੰਮੀ ਬੱਚੀ ਨੂੰ ਛੱਡ ਕੇ ਖਿਸਕ ਗਿਆ। ਜਾਣਕਾਰੀ ਅਨੁਸਾਰ ਉਹ ਜਦੋਂ ਬੱਚੀ ਸਮੇਤ ਹਸਪਤਾਲ ਦੇ ਮੁੱਖ ਐਮਰਜੈਂਸੀ ਵਾਰਡ ਵਿੱਚ ਆਇਆ ਤਾਂ ਕਿਸੇ ਤਕਲੀਫ ਦੇ ਹਵਾਲੇ ਨਾਲ਼ ਉਸ ਨੇ ਇਸ ਬੱਚੀ ਨੂੰ ਦਾਖ਼ਲ ਕਰਵਾਉਣ ਦੀ ਗੱਲ ਆਖੀ। ਪੁੱਛਣ ’ਤੇ ਉਸ ਨੇ ਖੁਦ ਨੂੰ ਸਥਾਨਕ ਸ਼ਹਿਰ ਵਿਚਲੇ ਹੀ ਮਾਡਲ ਟਾਊਨ ਖੇਤਰ ਦਾ ਰਹਿਣ ਵਾਲਾ ਦੱਸਿਆ। ਇਸ ਦੌਰਾਨ ਉਹ ਅੱਖ ਬਚਾ ਕੇ ਬੱਚੀ ਨੂੰ ਹਸਪਤਾਲ ਵਿੱਚ ਛੱਡ ਕੇ ਖਿਸਕ ਗਿਆ। ਬੱਚੀ ਨੂੰ ਕਿਸੇ ਨੇ ਜਦੋਂ ਲਾਵਾਰਿਸ ਹਾਲਤ ’ਚ ਰੋਂਦਿਆਂ ਵੇਖਿਆ ਤਾਂ ਉਥੇ ਮੌਜੂਦ ਸਟਾਫ਼ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਹ ਵਿਅਕਤੀ ਇਸ ਨੂੰ ਛੱਡ ਕੇ ਖਿਸਕ ਗਿਆ ਹੈ। ਪੁਲੀਸ ਅਤੇ ਡਾਕਟਰੀ ਸਟਾਫ਼ ਵੱਲੋਂ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement