ਸ਼ੈੱਡ ਦੇ ਨਿਰਮਾਣ ਲਈ ਨੀਂਹ-ਪੱਥਰ ਰੱਖਿਆ
07:51 PM Jun 29, 2023 IST
ਲਹਿਰਾਗਾਗਾ: ਇਥੇ ਨਗਰ ਕੌਂਸਲ ਪ੍ਰਧਾਨ ਮੈਡਮ ਕਾਂਤਾ ਗੋਇਲ ਨੇ ਸ੍ਰੀ ਕ੍ਰਿਸ਼ਨ ਗਊਸ਼ਾਲਾ ਲਈ ਜਿਥੇ ਅੱਜ ਚੈੱਕ ਭੇਟ ਕੀਤਾ, ਉਥੇ ਹੀ ਗਊਆਂ ਲਈ ਸ਼ੈਡ ਨਿਰਮਾਣ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਸ਼ੈੱਡ ਲਈ 5 ਲੱਖ ਰੁਪਏ ਦਾ ਚੈੱਕ ਪਹਿਲਾਂ ਦਿੱਤਾ ਜਾ ਚੁੱਕਿਆ ਹੈ ਤੇ ਅੱਜ ਫਿਰ 2 ਲੱਖ ਰੁਪਏ ਦਾ ਚੈੱਕ ਗਊਸ਼ਾਲਾ ਕਮੇਟੀ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 50 ਹਜ਼ਾਰ ਰੁਪਏ ਦਾ ਚੈੱਕ ਗੋਹਾ ਇਕੱਠਾ ਕਰਨ ਵਾਲੀ ਮਸ਼ੀਨ ਲਈ ਵੀ ਵੱਖਰੇ ਤੌਰ ‘ਤੇ ਦਿੱਤਾ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਨੇ ਪ੍ਰਧਾਨ ਕਾਂਤਾ ਗੋਇਲ, ਵਾਈਸ ਪ੍ਰਧਾਨ ਕਪਲਾਸ ਤਾਇਲ, ਬਲਵੀਰ ਸਿੰਘ ਬੀਰਾ ਸਮੇਤ ਸਮੁੱਚੀ ਕਮੇਟੀ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement