ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਕੀਲਾਂ ਨੇ ਛੁੱਟੀ ਦੇ ਮੁੱਦੇ ’ਤੇ ਹੜਤਾਲ ਕੀਤੀ

11:33 AM Jul 21, 2024 IST
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਤੇ ਹੋਰ। -ਫੋਟੋ: ਸੂਦ

ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 20 ਜੁਲਾਈ
ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਤਰਜ਼ ’ਤੇ ਹਰ ਸ਼ਨਿਚਰਵਾਰ ਦੀ ਛੁੱਟੀ ਦੇ ਮੁੱਦੇ ’ਤੇ ਵਕੀਲਾਂ ਨੇ ਹੜਤਾਲ ਕਰ ਕੇ ਧਰਨਾ ਦਿੱਤਾ। ਪ੍ਰਧਾਨ ਸ੍ਰੀ ਧਾਰਨੀ ਨੇ ਕਿਹਾ ਕਿ ਜਦੋਂ ਤੱਕ ਹਰ ਸ਼ਨਿਚਰਵਾਰ ਦੀ ਛੁੱਟੀ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨ ਦੇ ਮੈਂਬਰ ਅਤੇ ਵਕੀਲ ਭਾਈਚਾਰੇ ਵੱਲੋਂ ਇਹ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਦੀ ਛੁੱਟੀ ਨਾ ਹੋਣ ਕਰ ਕੇ ਬਹੁਤ ਸਾਰੇ ਜ਼ਰੂਰੀ ਕੰਮ ਰਹਿ ਜਾਂਦੇ ਹਨ ਤੇ ਹਫ਼ਤੇ ਬਾਅਦ ਇੱਕ ਦਿਨ ਪਰਿਵਾਰ ਤੇ ਜਾਣਕਾਰਾਂ ਨਾਲ ਬਿਤਾਉਣਾ ਵੀ ਜ਼ਰੂਰੀ ਹੈ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਜੋਸ਼ੀ, ਆਰਐੱਸ ਖੁਰਮੀ, ਕਰਮਜੀਤ ਸਿੰਘ, ਹਰਵਿੰਦਰ ਸੋਢੀ, ਸਾਬਕਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਚੀਮਾ, ਗੌਰਵ ਰਬੜ, ਸਰਤਾਜ ਸਿੰਘ, ਜਨਰਲ ਸਕੱਤਰ ਵਿਵੇਕ ਸ਼ਰਮਾ, ਗੁਰਪ੍ਰੀਤ ਸੈਣੀ, ਗੁਰਪ੍ਰੀਤ ਸਿੰਘ ਕੈੜਾ, ਰੌਬਿਨ ਭਾਰਦਵਾਜ, ਗੁਰਮੀਤ ਬਾਜਵਾ, ਭਾਰਤ ਵਰਮਾ, ਗੁਰਪ੍ਰੀਤ ਸਿੰਘ ਗੁਰਨਾ, ਗਗਨਦੀਪ ਧੀਮਾਨ, ਰੁਪਿੰਦਰ ਖੁਲਰ ਤੇ ਕਲਵੀਰ ਮਡੌਰ ਹਾਜ਼ਰ ਸਨ।

Advertisement

Advertisement