ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਕੀਲ ਦੇ ਪੁੱਤਰ ਦਾ ਯੂਪੀਐੱਸਸੀ ਪ੍ਰੀਖਿਆ ’ਚ 415ਵਾਂ ਰੈਂਕ

07:08 AM Apr 19, 2024 IST
ਫਰੀਦਕੋਟ ਵਿੱਚ ਪ੍ਰਿੰਸ ਅਰਸ਼ਦੀਪ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਕਰਮਜੀਤ ਸਿੰਘ ਅਨਮੋਲ।

ਜਸਵੰਤ ਜੱਸ
ਫਰੀਦਕੋਟ, 18 ਅਪਰੈਲ
ਫਰੀਦਕੋਟ ਦੇ ਹੋਣਹਾਰ ਵਿਦਿਆਰਥੀ ਤੇ ਐਡਵੋਕੇਟ ਰਣਧੀਰ ਸਿੰਘ ਸੂਰੇਵਾਲੀਆ ਦੇ ਲੜਕੇ ਨੇ ਪ੍ਰਿੰਸ ਅਰਸ਼ਦੀਪ ਸਿੰਘ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਵਿੱਚ 415ਵਾਂ ਰੈਂਕ ਹਾਸਲ ਕਰਕੇ ਫਰੀਦਕੋਟ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਇਮਤਿਹਾਨ ਵਿੱਚ ਦੇਸ਼ ਭਰ ਤੋਂ 2800 ਨੌਜਵਾਨਾਂ ਨੇ ਹਿੱਸਾ ਲਿਆ ਸੀ। ਫਰੀਦਕੋਟ ਦੇ ਵਿਧਾਇਕ ਗੁਰਦਿਤ ਸਿੰਘ ਸੇਖੋਂ ਤੇ ਲੋਕ ਸਭਾ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਇਸ ਨੌਜਵਾਨ ਦੇ ਘਰੇ ਪਹੁੰਚ ਕੇ ਉਸ ਨੂੰ ਵਧਾਈ ਦਿੱਤੀ। ਪ੍ਰਿੰਸ ਅਰਸ਼ਦੀਪ ਸਿੰਘ ਨੇ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਨੌਕਰੀ ਕਰਨ ਦੀ ਥਾਂ ਪੰਜਾਬ ਜਾਂ ਆਪਣੇ ਦੇਸ਼ ਵਿੱਚ ਹੀ ਨੌਕਰੀ ਕਰਨ ਨੂੰ ਪਹਿਲ ਦੇਣੀ ਚਾਹੁੰਦੇ ਸਨ ਇਸ ਲਈ ਉਸ ਨੇ ਯੂਪੀਐੱਸਸੀ ਦਾ ਪੇਪਰ ਦਿੱਤਾ ਅਤੇ ਸਖ਼ਤ ਮਿਹਨਤ ਸਦਕਾ ਪਾਸ ਹੋ ਗਿਆ। ਪ੍ਰਿੰਸ ਅਰਸ਼ਦੀਪ ਸਿੰਘ ਦੀ ਮਾਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿੱਚ ਅਧਿਆਪਕਾ ਹਨ। ਉਨ੍ਹਾਂ ਕਿਹਾ ਕਿ ਸ਼ੁਰੂ ਤੋਂ ਹੀ ਆਪਣੇ ਬੱਚੇ ਨੂੰ ਦੇਸ਼ ਵਿੱਚ ਰੱਖਣਾ ਚਾਹੁੰਦੇ ਸਨ ਅਤੇ ਪਰਿਵਾਰ ਦੀ ਮਿਹਨਤ ਸਦਕਾ ਨੌਜਵਾਨ ਨੂੰ ਦੇਸ਼ ਵਿੱਚ ਹੀ ਵਧੀਆ ਰੁਜ਼ਗਾਰ ਮਿਲ ਗਿਆ।

Advertisement

Advertisement
Advertisement