For the best experience, open
https://m.punjabitribuneonline.com
on your mobile browser.
Advertisement

Lawrence Bishnoi Interview: ਪੰਜਾਬ ਪੁਲੀਸ ਦੇ 2 ਡੀਐੱਸਪੀਜ਼ ਸਮੇਤ 7 ਮੁਲਾਜ਼ਮ ਮੁਅੱਤਲ

10:28 AM Oct 26, 2024 IST
lawrence bishnoi interview  ਪੰਜਾਬ ਪੁਲੀਸ ਦੇ 2 ਡੀਐੱਸਪੀਜ਼ ਸਮੇਤ 7 ਮੁਲਾਜ਼ਮ ਮੁਅੱਤਲ
Advertisement

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 26 ਅਕਤੂਬਰ

Advertisement

Lawrence Bishnoi Interview: ਖਰੜ ਸੀਆਈਏ ਸਟੇਸ਼ਨ ’ਤੇ ਪੰਜਾਬ ਪੁਲੀਸ ਦੀ ਗ੍ਰਿਫ਼ਤ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਟੀਵੀ ਇੰਟਰਵਿਊ ਲਈ ਕਥਿਤ ਸਹੂਲਤ ਦੇਣ ਸਬੰਧੀ ਦੋ ਡੀਐਸਪੀਜ਼ ਸਮੇਤ ਸੱਤ ਪੰਜਾਬ ਪੁਲੇਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲਾਰੈਂਸ ਬਿਸ਼ਨੋਈ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮ ਹੈ ਅਤੇ ਮੁੰਬਈ ਵਿੱਚ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਸ਼ੱਕੀ ਸਾਜ਼ਿਸ਼ਕਰਤਾ ਵੀ ਹੈ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਉਸ ’ਤੇ ਜੂਨ 2023 ਦੇ ਹਰਦੀਪ ਨਿੱਝਰ ਕਤਲ ਕੇਸ ਵਿੱਚ "ਭਾਰਤ ਦੇ ਏਜੰਟ" ਵਜੋਂ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।

Advertisement

ਗ੍ਰਹਿ ਵਿਭਾਗ ਪੰਜਾਬ ਨੇ ਸ਼ੁੱਕਰਵਾਰ ਨੂੰ ਡਿਪਟੀ ਸੁਪਰਡੈਂਟ ਰੈਂਕ ਦੇ ਅਧਿਕਾਰੀਆਂ ਗੁਰਸ਼ੇਰ ਸਿੰਘ ਸੰਧੂ ਅਤੇ ਸਮਰ ਵਨੀਤ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ। ਮੁਅੱਤਲ ਕੀਤੇ ਗਏ ਹੋਰ ਮੁਲਾਜ਼ਮਾਂ ਤੇ ਅਧਿਕਾਰੀਆਂ ਵਿੱਚ ਐਸਆਈ ਰੀਨਾ, ਐਸਆਈ ਜਗਤਪਾਲ ਜਾਂਗੂ, ਐਸਆਈ ਸ਼ਗਨਜੀਤ ਸਿੰਘ, ਏਐਸਆਈ ਮੁਖਤਿਆਰ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਮਾਰਚ 2023 ਵਿੱਚ ਇੱਕ ਟੀਵੀ ਚੈਨਲ ਵੱਲੋਂ ਪ੍ਰਸਾਰਿਤ ਕੀਤੇ ਗਏ ਸਨ ਜਦੋਂ ਉਹ ਪੰਜਾਬ ਅਤੇ ਰਾਜਸਥਾਨ ਪੁਲੀਸ ਦੀ ਹਿਰਾਸਤ ਵਿੱਚ ਸੀ।

Advertisement
Tags :
Author Image

Puneet Sharma

View all posts

Advertisement