For the best experience, open
https://m.punjabitribuneonline.com
on your mobile browser.
Advertisement

ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਲਾਂਚ

08:16 AM Aug 04, 2024 IST
ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਲਾਂਚ
ਮਸ਼ੀਨਾਂ ਲਾਂਚ ਕਰਦੇ ਹੋਏ ਦਸਮੇਸ਼ ਕੰਪਨੀ ਦੇ ਐਮਡੀ ਸਵਰਨਜੀਤ ਸਿੰਘ ਤੇ ਹੋਰ। -ਫੋਟੋ: ਜੈਦਕਾ
Advertisement

ਅਮਰਗੜ੍ਹ: ਖੇਤੀਬਾੜੀ ਔਜ਼ਾਰ ਬਣਾਉਣ ਵਾਲੀ ਪੰਜਾਬ ਦੀ ਮੋਹਰੀ ਦਸਮੇਸ਼ ਮਕੈਨੀਕਲ ਵਰਕਸ (ਲੈਂਡਫੋਰਸ) ਅਮਰਗੜ੍ਹ ਵੱਲੋਂ ਸਪੈਨਿਸ਼ ਫਰਮ ਆਟੋਸਟੈਕ ਕੰਪਨੀ ਵੱਲੋਂ ਪਰਾਲੀ ਪ੍ਰਬੰਧਨ ਲਈ ਆਧੁਨਿਕ ਮਸ਼ੀਨਾਂ ਬੇਲ ਬੰਡਲਰ ਮਲਟੀਪੈਕ ਈ-14 ਅਤੇ ਬੇਲ ਐਕੁਮੂਲੈਟਰ ਫੋਰਸਟੈਕ ਨੂੰ ਬਾਗੜੀਆਂ ਵਿੱਚ ਲਾਂਚ ਕੀਤਾ ਗਿਆ। ਇਸ ਦੌਰਾਨ ਦੋਹਾਂ ਕੰਪਨੀਆਂ ਦੇ ਅਧਿਕਾਰੀਆਂ ਦਸਮੇਸ਼ ਮਕੈਨੀਕਲ ਵਰਕਸ ਦੇ ਐੱਮਡੀ ਸਵਰਨਜੀਤ ਸਿੰਘ ਪਨੇਸਰ ਤੇ ਸਰਬਜੀਤ ਸਿੰਘ ਪਨੇਸਰ ਅਤੇ ਆਰਕੁਸਿਨ ਕੰਪਨੀ ਵੱਲੋਂ ਬਲੈਂਕਾ ਕੁਜ਼ੀਨ ਅਤੇ ਫਰਾਨ ਕੁਜ਼ੀਨ ਨੇ ਹੋਰ ਮਸ਼ੀਨਾਂ ਤਿਆਰ ਕਰਨ ਨਾਲ ਸਬੰਧਤ ਸਮਝੌਤੇ ’ਤੇ ਹਸਤਾਖਰ ਵੀ ਕੀਤੇ। ਸਵਰਨਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਨਾਲ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਇੱਕ ਥਾਂ ਇਕੱਠਾ ਜਾਂ ਟਰਾਲੀ ਵਿੱਚ ਲੱਦਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ’ਤੇ ਸਬਸਿਡੀ ਲਈ ਕੇਂਦਰੀ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement