ਗਹਿਲੋਤ ਦੀ ਰਿਹਾਇਸ਼ ਘੇਰਨ ਜਾਂਦੀਆਂ ਭਾਜਪਾ ਕਾਰਕੁਨਾਂ ’ਤੇ ਲਾਠੀਚਾਰਜ
ਜੈਪੁਰ, 5 ਜੁਲਾੲੀ
ਰਾਜਸਥਾਨ ਵਿੱਚ ਮਹਿਲਾਵਾਂ ਵਿਰੁੱਧ ਅਪਰਾਧ ਖ਼ਿਲਾਫ਼ ਅੱਜ ਇੱਥੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਰਿਹਾਇਸ਼ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੀਆਂ ਭਾਰਤੀ ਜਨਤਾ ਪਾਰਟੀ ਦੀਆਂ ਮਹਿਲਾ ਕਾਰਕੁਨਾਂ ਨੂੰ ਖਦੇੜਨ ਲੲੀ ਪੁਲੀਸ ਨੇ ਲਾਠੀਚਾਰਜ ਕੀਤਾ। ਕੁੱਝ ਪ੍ਰਦਰਨਸ਼ਕਾਰੀ ਮਹਿਲਾਵਾਂ ਦੇ ਸੱਟਾਂ ਵੀ ਲੱਗੀਆਂ। ਸਵਾੲੀ ਮਾਨ ਸਿੰਘ ਹਸਪਤਾਲ ਦੇ ਸੁਪਰਡੈਂਟ ਡਾ. ਅਚਲ ਸ਼ਰਮਾ ਨੇ ਦੱਸਿਆ ਕਿ ਨੌਂ ਜਣਿਆਂ ਨੂੰ ਟਰੌਮਾ ਸੈਂਟਰ ਲਿਆਂਦਾ ਗਿਆ, ਜਿੱਥੇ ੳੁਨ੍ਹਾਂ ਨੂੰ ਅਗਲੇਰੀ ਜਾਂਚ ਲੲੀ ਭਰਤੀ ਕੀਤਾ ਗਿਆ ਹੈ। ਡੀਐੱਸਪੀ (ਦੱਖਣੀ) ਯੋਗੇਸ਼ ਗੋਇਲ ਨੇ ਦੱਸਿਆ ਕਿ ਭੀੜ ਨੂੰ ਖਦੇੜਨ ਲੲੀ ਕਰੀਬ 200 ਪ੍ਰਦਰਸ਼ਨਕਾਰੀ ਮਹਿਲਾਵਾਂ ਨੂੰ ਬੱਸਾਂ ਵਿੱਚ ਬਿਠਾ ਕੇ ਲਿਜਾਇਆ ਗਿਅਾ ਅਤੇ ਬਾਅਦ ਵਿੱਚ ੳੁਨ੍ਹਾਂ ਨੂੰ ਛੱਡ ਦਿੱਤਾ ਗਿਆ। ਰਾਜਸਮੰਦ ਤੋਂ ਭਾਜਪਾ ਸੰਸਦ ਮੈਂਬਰ ਦੀਆ ਕੁਮਾਰੀ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਮਹਿਲਾ ਮੋਰਚਾ ਦੀ ਕੌਮੀ ੳੁਪ ਪ੍ਰਧਾਨ ਪੂਜਾ ਕਪਿਲ, ਸੂਬਾ ਪ੍ਰਧਾਨ ਅਲਕਾ ਮੁੰਦਰਾ, ਸੂਬਾ ੳੁਪ ਪ੍ਰਧਾਨ ਜੈਸ੍ਰੀ ਗਰਗ ਅਤੇ ਸੂਬਾੲੀ ਮੀਡੀਆ ਇੰਚਾਰਜ ਸਨੇਹਾ ਕੰਬੋਜ ਦਾ ਹਾਲ-ਚਾਲ ਜਾਣਿਆ। ਇਸ ਤੋਂ ਪਹਿਲਾਂ ਮਹਿਲਾ ਕਾਰਕੁਨਾਂ ਨੇ ‘ਆਕਰੋਸ਼ ਅੰਦੋਲਨ’ ਤਹਿਤ ਚੱਮਚ ਨਾਲ ਥਾਲੀਆਂ ਖੜਕਾ ਕੇ ਰੋਸ ਜਤਾਇਆ। ਥਾਲੀਆਂ ’ਤੇ ਸਟਿੱਕਰ ਲੱਗਿਆ ਹੋੲਿਆ ਸੀ ਕਿ ਐੱਨਸੀਆਰਬੀ ਦੇ ਅੰਕੜਿਆਂ ਅਨੁਸਾਰ ਜਬਰ-ਜਨਾਹ ਦੇ ਮਾਮਲਿਆਂ ਵਿੱਚ ਰਾਜਸਥਾਨ ਸਿਖਰਲੇ ਸਥਾਨ ’ਤੇ ਹੈ ਅਤੇ ਰਾਜਸਥਾਨ ਧੀਆਂ-ਭੈਣਾਂ ਦਾ ਅਪਮਾਨ ਸਹਿਣ ਨਹੀਂ ਕਰੇਗਾ। ਭਾਜਪਾ ਦੀ ਸੂੁਬਾੲੀ ਸਹਿ-ਇੰਚਾਰਜ ਵਿਜੈ ਰਤਨਾਕਰ ਨੇ ਦੋਸ਼ ਲਾਇਆ ਕਿ ਰਾਜਸਥਾਨ ‘ਰੇਪਿਸਤਾਨ’ ਬਣ ਗਿਆ ਹੈ।
ੳੁਨ੍ਹਾਂ ਕਿਹਾ ਕਿ ਅਸ਼ੋਕ ਗਹਿਲੋਤ ਦੀ ਸਰਕਾਰ ਦੇ ਲਗਭਗ ਪੰਜ ਸਾਲ ਮੁਕੰਮਲ ਹੋਣ ਵਾਲੇ ਹਨ ਪਰ ਸੂਬਾ ਸਰਕਾਰ ਮਹਿਲਾਵਾਂ ਨੂੰ ਸੁਰੱਖਿਆ ਕਰਵਾੳੁਣ ਵਿੱਚ ਨਾਕਾਮ ਰਹੀ ਹੈ। -ਪੀਟੀਆੲੀ