ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ’ਤੇ ਲਾਠੀਚਾਰਜ ਨਾਲ ਦੇਸ਼ ਸ਼ਰਮਸਾਰ ਹੋਇਆ: ਹੁੱਡਾ

07:33 PM Jun 23, 2023 IST

ਸਤਨਾਮ ਸਿੰਘ

Advertisement

ਸ਼ਾਹਬਾਦ ਮਾਰਕੰਡਾ, 9 ਜੂਨ

ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੇ ਅੱਜ ਸ਼ਾਹਬਾਦ ਦੇ ਲਾਡਵਾ ਰੋਡ ‘ਤੇ ਸਥਿਤ ਅਨਾਜ ਮੰਡੀ ਦੀ ਸੜਕ ‘ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿਚ ਆ ਕੇ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ। ਦੀਪੇਂਦਰ ਹੁੱਡਾ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਵੋਟ ਦੀ ਸੱਟ ਡੰਡੇ ਦੀ ਸੱਟ ਨਾਲੋਂ ਵਧੇਰੇ ਖਤਰਨਾਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੂਰਜਮੁਖੀ ਦੀ ਖਰੀਦ ਨੂੰ ਲੈ ਕੇ ਸ਼ਾਂਤੀਪੂਰਨ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਪਰ ਸੂਬਾ ਸਰਕਾਰ ਨੇ ਜਿਸ ਤਰ੍ਹਾਂ ਉਨ੍ਹਾਂ ‘ਤੇ ਤਸ਼ੱਦਦ ਕੀਤਾ, ਉਸ ਨਾਲ ਸਾਰਾ ਦੇਸ਼ ਸ਼ਰਮਸਾਰ ਹੋਇਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸੂਰਜਮੁਖੀ ਦੀ ਖਰੀਦ ਐੱਮਐੱਸਪੀ ‘ਤੇ ਕੀਤੀ ਜਾਏ, ਕਿਸਾਨਾਂ ‘ਤੇ ਦਰਜ ਮੁਕੱਦਮੇ ਵਾਪਸ ਲਏ ਜਾਣ, ਗ੍ਰਿਫਤਾਰ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਏ ਤੇ ਨਾਲ ਹੀ ਲਾਠੀਚਾਰਜ ਵਿਚ ਜ਼ਖ਼ਮੀ ਹੋਏ ਕਿਸਾਨਾਂ ਦਾ ਇਲਾਜ ਸਰਕਾਰੀ ਖਰਚੇ ‘ਤੇ ਕੀਤਾ ਜਾਵੇ। ਹੁੱਡਾ ਨੇ ਇਹ ਵੀ ਕਿਹਾ ਕਿ ਸਰਕਾਰ ਨਾਲ ਕਿਸਾਨ ਅੰਦੋਲਨ ਵੇਲੇ ਹੋਏ ਸਮਝੌਤੇ ਦੇ ਆਧਾਰ ‘ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ।

Advertisement

ਹੁੱਡਾ ਨੇ ਕਿਹਾ ਕਿ ਸਰਕਾਰ ਨੇ ਖੁਦ ਸੂਰਜਮੁਖੀ ਦੀ ਐੱਮਐੱਸਪੀ 6400 ਰੁਪਏ ਤੈਅ ਕੀਤੀ ਸੀ। ਸਰਕਾਰੀ ਖਰੀਦ ਨਾ ਸ਼ੁਰੂ ਹੋਣ ਕਰ ਕੇ ਨਿੱਜੀ ਖਰੀਦਦਾਰ 3500 ਤੋਂ 3800 ਰੁਪਏ ਕੁਇੰਟਲ ਦੇ ਭਾਅ ਨਾਲ ਸੂਰਜਮੁਖੀ ਖਰੀਦ ਰਹੇ ਹਨ। ਸਰਕਾਰੀ ਖਰੀਦ ਸ਼ੁਰੂ ਕਰਨ ਲਈ ਕਿਸਾਨਾਂ ਨੇ ਪੰਜ ਵਾਰ ਸਰਕਾਰ ਨਾਲ ਗੱਲ ਕੀਤੀ ਫਿਰ ਵੀ ਖਰੀਦ ਸ਼ੁਰੂ ਨਹੀਂ ਹੋਈ ਤੇ ਸਰਕਾਰ ਤਰੀਕ ਤੇ ਤਰੀਕ ਦਿੰਦੀ ਰਹੀ। ਦੀਪੇਂਦਰ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ, ਜੀਰੀ, ਸਰ੍ਹੋਂ, ਬਾਜਰਾ ਤੋਂ ਲੈ ਕੇ ਸੂਰਜਮੁਖੀ ਤੱਕ ਐੱਮਐੱਸਪੀ ਲਈ ਅੰਦੋਲਨ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਸ਼ਾਹਬਾਦ ਦੇ ਜਜਪਾ ਵਿਧਾਇਕ ਰਾਮਕਰਨ ਕਾਲਾ ਵੱਲੋਂ ਸ਼ੂਗਰਫੈੱਡ ਦੀ ਚੈਅਰਮੇਨੀ ਤੋਂ ਅਸਤੀਫੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜਜਪਾ ਦੇ ਨੇਤਾਵਾਂ ਦੀ ਕਥਨੀ ਤੇ ਕਰਨੀ ਵਿਚ ਬੜਾ ਫਰਕ ਹੈ, ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਜਿੰਨੀ ਦੋਸ਼ੀ ਭਾਜਪਾ ਤੇ ਜਜਪਾ ਹੈ, ਉਨਾ ਹੀ ਦੋਸ਼ੀ ਰਾਮਕਰਨ ਕਾਲਾ ਹੈ। ਇਸ ਮੌਕੇ ਸਾਬਕਾ ਮੰਤਰੀ ਅਸ਼ੋਕ ਅਰੋੜਾ, ਜਸਬੀਰ ਮਲੌਰ, ਸੁਭਾਸ਼ ਚੌਧਰੀ ਆਦਿ ਮੌਜੂਦ ਸਨ।

Advertisement