ਪੋਸਟ ਬੇਸਿਕ ਨਰਸਿੰਗ ਵਿੱਚ ਸਿੱਧੇ ਦਾਖਲੇ ਲਈ ਆਖ਼ਰੀ ਮੌਕਾ
ਟਾਂਡਾ:
ਇੱਥੋਂ ਨੇੜਲੇ ਅੱਡਾ ਸਰ੍ਹਾਂ ’ਚ ਪ੍ਰਬੰਧਕ ਕਮੇਟੀ ਪਬਲਿਕ ਖਾਲਸਾ ਕਾਲਜ ਫਾਰ ਵਿਮੈਨ ਕੰਧਾਲਾ ਜੱਟਾਂ ਅਧੀਨ ਚਲਦੇ ਵਿੱਦਿਅਕ ਅਦਾਰੇ ਕਾਲਜ ਆਫ ਨਰਸਿੰਗ ਵਿੱਚ ਪੋਸਟ ਬੇਸਿਕ ਨਰਸਿੰਗ ਦਾ ਸਿੱਧਾ ਦਾਖਲਾ ਲੈਣ ਵਾਲੀਆਂ ਚਾਹਵਾਨ ਵਿਦਿਆਰਥਣਾਂ ਨੂੰ ਆਖਰੀ ਮੌਕਾ ਮਿਲਿਆ ਹੈ। ਇਸ ਸਬੰਧੀ ਕਮੇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੀ.ਐੱਸ.ਸੀ ਪੋਸਟ ਬੇਸਿਕ ਨਰਸਿੰਗ ਵਿੱਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਵੱਲੋਂ 27 ਤੋਂ 29 ਨਵੰਬਰ ਤੱਕ ਸਿੱਧਾ ਦਾਖਲਾ ਲੈਣ ਦਾ ਇਹ ਮੌਕਾ ਮਿਲਿਆ ਹੈ। ਦਾਖਲਾ ਲੈਣ ਲਈ ਵਿੱਦਿਅਕ ਯੋਗਤਾ ਜੀ.ਐੱਨ.ਐੱਮ. ਨਰਸਿੰਗ ਹੋਣਾ ਲਾਜ਼ਮੀ ਹੈ। ਚਾਹਵਾਨ ਵਿਦਿਆਰਥਣਾਂ 2 ਦਿਨਾਂ ਦੇ ਅੰਦਰ-ਅੰਦਰ ਕਾਲਜ ਦਫ਼ਤਰ ਨਾਲ ਸੰਪਰਕ ਕਰਨ। ਪ੍ਰਧਾਨ ਪਰਮਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਕਮੇਟੀ ਵੱਲੋਂ ਫੀਸ ਵਿੱਚ ਖ਼ਾਸ ਰਿਆਇਤ ਦਿੱਤੀ ਜਾਵੇਗੀ ਤੇ ਇਨ੍ਹਾਂ ਵਿਦਿਆਰਥਣਾਂ ਨੂੰ ਪੀ.ਐਨ.ਆਰ.ਸੀ ਦੀ ਰਜਿਸਟਰੇਸ਼ਨ ਵੀ ਮਿਲੇਗੀ ਅਤੇ ਵਿਦਿਆਰਥਣਾਂ ਲਈ ਹੋਸਟਲ ਦੀ ਸਹੂਲਤ ਵੀ ਹੈ ਜਦਕਿ ਹੋਸਟਲ ਵਿੱਚ ਰਹਿਣਾ ਲਾਜ਼ਮੀ ਨਹੀਂ ਹੋਵੇਗਾ। -ਪੱਤਰ ਪ੍ਰੇਰਕ