ਪਿੰਡ ਖੈਰਪੁਰ ਸ਼ੇਖ਼ਾਂ ਵਿੱਚ ਲੰਗਰ ਲਾਇਆ
09:07 AM Dec 29, 2024 IST
ਘਨੌਰ: ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਖੈਰਪੁਰ ਸ਼ੇਖ਼ਾਂ ਵਿਖੇ ਪੰਚਾਇਤ ਅਤੇ ਨਗਰ ਵਾਸੀਆਂ ਵੱਲੋਂ ਤਿੰਨ ਦਿਨ ਲੰਗਰ ਲਾਇਆ ਗਿਆ। ਸਰਪੰਚ ਗੁਰਚਰਨ ਸਿੰਘ ਵਿਰਕ ਨੇ ਦੱਸਿਆ ਕਿ ਤਿੰਨੋ ਦਿਨ ਦਾਲ ਫੂਲਕਾ, ਕੜੀ ਚੌਲ, ਪ੍ਰਸਾਦ ਅਤੇ ਚਾਹ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਦਲਵਿੰਦਰ ਸਿੰਘ ਵਾਈਸ ਪ੍ਰਧਾਨ ਗੁਰਦੁਆਰਾ ਸਾਹਿਬ, ਅੰਗਰੇਜ਼ ਸਿੰਘ ਪ੍ਰਧਾਨ ਖੈਰਪੁਰ ਗੁਰਦੁਆਰਾ ਸਾਹਿਬ, ਗੁਰਵਿੰਦਰ ਸਿੰਘ ਲੰਬੜਦਾਰ, ਕ੍ਰਿਸ਼ਨ ਰਾਮ, ਭਗਤ ਰਾਮ, ਕਸ਼ਮੀਰ ਸਿੰਘ ਸੰਧੂ, ਕੁਲਵੰਤ ਸਿੰਘ ਵਿਰਕ, ਸਰਬਨ ਸਿੰਘ ਪੰਡਤ ਤੇ ਆਕਾਸ਼ ਵਿਰਕ ਆਦਿ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement