ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਲੰਗਰ
08:25 AM Jan 15, 2025 IST
ਭੁੱਚੋ ਮੰਡੀ:
Advertisement
ਮਾਘ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਧਾਰਮਿਕ ਬਾਂਸਲ ਪਰਿਵਾਰ ਨੇ ਮਾਲ ਰੋਡ ’ਤੇ ਝੰਡੂਕੇ ਬਾਂਸਲ ਸਟੋਰ ਅੱਗੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ। ਇਸ ਦੌਰਾਨ ਰਾਹਗੀਰਾਂ ਅਤੇ ਦੁਕਾਨਦਾਰਾਂ ਨੇ ਕੜਾਹ ਦਾ ਲੰਗਰ ਛਕਿਆ। ਇਸ ਮੌਕੇ ਧਾਰਮਿਕ ਆਗੂ ਜਗਦੀਸ਼ ਬਾਂਸਲ, ਨੀਨਾ ਬਾਂਸਲ, ਜੋਹਨ ਬਾਂਸਲ, ਮੀਨੂੰ ਬਾਂਸਲ, ਬੱਬੂ ਬਾਂਸਲ, ਨਮਨ ਬਾਂਸਲ ਅਤੇ ਅਮਾਇਰਾ ਬਾਂਸਲ ਨੇ ਲੋਕਾਂ ਨੂੰ ਲੰਗਰ ਵਰਤਾਇਆ। -ਪੱਤਰ ਪ੍ਰੇਰਕ
Advertisement
Advertisement