ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਮੀਨ ਮਾਮਲਾ: ਸਿਆਸੀ ਆਗੂ ਇਕਜੁੱਟ ਹੋਏ

06:27 AM Jul 27, 2024 IST
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ।

ਕਰਮਜੀਤ ਸਿੰਘ ਚਿੱਲਾ
ਬਨੂੜ, 26 ਜੁਲਾਈ
ਰਾਜਪੁਰਾ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਵੱਖ-ਵੱਖ ਰਾਜਸੀ ਧਿਰਾਂ ਦੇ ਸਥਾਨਕ ਆਗੂਆਂ ਨੇ ਨਗਰ ਕੌਂਸਲ ਬਨੂੜ ਵੱਲੋਂ ਅਦਾਲਤੀ ਕੇਸ ਜਿੱਤਣ ਮਗਰੋਂ ਕਬਜ਼ੇ ਹੇਠ ਲਈ 150 ਵਿੱਘੇ ਜ਼ਮੀਨ ਦੀ ਕਾਸ਼ਤਕਾਰੀ ਅਤੇ ਗਿਰਦਾਵਰੀ ਬਦਲੇ ਜਾਣ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਹ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਸਾਬਕਾ ਵਿਧਾਇਕ ਸ੍ਰੀ ਕੰਬੋਜ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਜਗਤਾਰ ਸਿੰਘ, ਅਕਾਲੀ ਆਗੂ ਸਾਧੂ ਸਿੰਘ ਖਲੌਰ, ਸੀਪੀਐਮ ਦੇ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਬਸਪਾ ਦੇ ਜਗਜੀਤ ਸਿੰਘ ਛੜਬੜ੍ਹ, ਕਾਂਗਰਸ ਦੇ ਕੁਲਵਿੰਦਰ ਸਿੰਘ ਭੋਲਾ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਸਿੰਘ ਰਾਜੋਮਾਜਰਾ ਨੇ ਹੁਕਮਰਾਨ ਧਿਰ ਉੱਤੇ ਤਿੱਖੇ ਸਵਾਲ ਚੁੱਕੇ।
ਉਨ੍ਹਾਂ ਕਿਹਾ ਕਿ 2017 ਵਿੱਚ ਕਾਂਗਰਸ ਸਰਕਾਰ ਸਮੇਂ ਇਸ ਜ਼ਮੀਨ ਦਾ ਅਦਾਲਤੀ ਕੇਸ ਜਿੱਤਣ ਮਗਰੋਂ ਕਬਜ਼ਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਬਜ਼ੇ ਸਬੰਧੀ ਰੋਜ਼ਨਾਮਚੇ ਵਿਚ ਰਪਟ ਵੀ ਪਾਈ ਗਈ ਪਰ ਇਸ ਦੇ ਬਾਵਜੂਦ ਜ਼ਮੀਨ ਦੀ ਗਿਰਦਾਵਰੀ ਨਗਰ ਕੌਂਸਲ ਦੇ ਨਾਮ ਨਹੀਂ ਚੜ੍ਹਾਈ ਗਈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸਬੰਧਤ ਜ਼ਮੀਨ ਨੂੰ ਹਰ ਸਾਲ ਚਕੋਤੇ ਉੱਤੇ ਦਿੰਦੀ ਹੈ ਪਰ ਸਬੰਧਤ ਜ਼ਮੀਨ ਦੀ ਗਿਰਦਾਵਰੀ ਇੱਕ ਅਜਿਹੇ ਪ੍ਰਾਈਵੇਟ ਵਿਅਕਤੀ ਦੇ ਨਾਮ ਚੜ੍ਹਾ ਦਿੱਤੀ ਗਈ ਹੈ, ਜਿਸ ਦਾ ਕਦੇ ਵੀ ਇਸ ਜ਼ਮੀਨ ’ਤੇ ਕਬਜ਼ਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਜ਼ਰੂਰੀ ਹੈ।
ਆਗੂਆਂ ਨੇ ਕਿਹਾ ਕਿ ਉਹ ਇਹ ਸਾਰਾ ਮਾਮਲਾ ਅਗਲੇ ਹਫ਼ਤੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਜਨਤਕ ਸੰਘਰਸ਼ ਵੀ ਵਿੱਢਿਆ ਜਾਵੇਗਾ। ਉਨ੍ਹਾਂ ਡੀਸੀ ਮੁਹਾਲੀ ਤੋਂ ਸਬੰਧਤ ਜ਼ਮੀਨ ਦੀ ਗਿਰਦਾਵਰੀ ਤੁਰੰਤ ਨਗਰ ਕੌਂਸਲ ਦੇ ਨਾਮ ਦਰਜ ਕਰਾਉਣ ਦੀ ਮੰਗ ਕੀਤੀ।
ਇਸ ਮੌਕੇ ਭਾਗ ਸਿੰਘ ਡਾਂਗੀ, ਰਾਕੇਸ਼ ਕੁਮਾਰ ਕੇਸ਼ੀ, ਆਸ਼ੂ, ਬਲਕਾਰ ਸਿੰਘ, ਪ੍ਰੇਮ ਸਿੰਘ ਫੌਜੀ, ਕੈਪਟਨ ਬੰਤ ਸਿੰਘ, ਜਸਵੰਤ ਸਿੰਘ ਖਟੜਾ ਆਦਿ ਵੀ ਹਾਜ਼ਰ ਸਨ।
ਕੌਂਸਲ ਦੇ ਕਰਮਚਾਰੀਆਂ ਦੀ ਜਵਾਬਤਲਬੀ ਹੋਵੇਗੀ: ਪ੍ਰਧਾਨ
ਨਗਰ ਕੌਂਸਲ ਬਨੂੜ ਦੇ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਆਖਿਆ ਕਿ ਕੌਂਸਲ ਦੇ ਜ਼ਮੀਨ ਰਿਕਾਰਡ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਕਰਮਚਾਰੀਆਂ ਦੀ ਵੀ ਜਵਾਬਤਲਬੀ ਹੋਵੇਗੀ। ਉਨ੍ਹਾਂ ਕਿਹਾ ਕਿ ਕੌਂਸਲ ਦੇ ਨਾਮ ਸੱਤ ਸਾਲ ਤੋਂ ਗਿਰਦਾਵਰੀ ਨਾ ਹੋਣ ਵਿੱਚ ਜਿਸ ਵੀ ਕਰਮਚਾਰੀ ਦੀ ਕੁਤਾਹੀ ਸਾਹਮਣੇ ਆਈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਅਦਾਲਤ ਵਿੱਚ ਵੀ ਸਬੰਧਤ ਮਾਮਲੇ ਦੀ ਪੈਰਵੀ ਕਰਨ ਦੀ ਗੱਲ ਆਖੀ।

Advertisement

Advertisement
Advertisement