ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਮੀਨ ਬਦਲੇ ਨੌਕਰੀ ਘੁਟਾਲਾ: ਈਡੀ ਦੀ ਚਾਰਜਸ਼ੀਟ ਬਾਰੇ ਹੁਕਮ 7 ਤੱਕ ਮੁਲਤਵੀ

07:17 AM Aug 25, 2024 IST

ਨਵੀਂ ਦਿੱਲੀ, 24 ਅਗਸਤ
ਦਿੱਲੀ ਕੋਰਟ ਨੇ ਕਥਿਤ ‘ਜ਼ਮੀਨ ਬਦਲੇ ਨੌਕਰੀਆਂ’ ਘੁਟਾਲਾ ਕੇਸ ਵਿਚ ਈਡੀ ਵੱਲੋਂ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ, ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਤੇ ਅੱਠ ਹੋਰਨਾਂ ਖਿਲਾਫ਼ ਦਾਇਰ ਸਪਲੀਮੈਂਟਰੀ ਚਾਰਜਸ਼ੀਟ ਦਾ ‘ਆਪੂੰ’ ਨੋਟਿਸ ਲੈਣ ਜਾਂ ਨਾ ਲੈਣ ਬਾਰੇ ਆਪਣੇ ਹੀ ਹੁਕਮਾਂ ਨੂੰ ਮੁਲਤਵੀ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਪ੍ਰੌਸੀਕਿਊਸ਼ਨ ਦੀ ਸ਼ਿਕਾਇਤ ’ਤੇ ਹੁਕਮਾਂ ਨੂੰ 7 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਹੈ। ਕੋਰਟ ਵਿਚ ਸਪਲੀਮੈਂਟਰੀ ਚਾਰਜਸ਼ੀਟ 6 ਅਗਸਤ ਨੂੰ ਦਾਇਰ ਕੀਤੀ ਗਈ ਸੀ। ਈਡੀ ਨੇ ਸੀਬੀਆਈ ਵੱਲੋਂ ਦਰਜ ਐੱਫਆਈਆਰ ਦੇ ਅਧਾਰ ’ਤੇ ਕੇਸ ਦਰਜ ਕੀਤੇ ਸਨ। ਇਹ ਕੇਸ ਜਬਲਪੁਰ ਮੱਧ ਪ੍ਰਦੇਸ਼ ਅਧਾਰਿਤ ਰੇਲਵੇ ਦੀ ਪੱਛਮੀ ਕੇਂਦਰੀ ਜ਼ੋਨ ਵਿਚ ਗਰੁੱਪ ‘ਡੀ’ ਦੀਆਂ ਨਿਯੁਕਤੀਆਂ ਨਾਲ ਸਬੰਧਤ ਹੈ। ਇਹ ਨਿਯੁਕਤੀਆਂ 2004 ਤੋਂ 2009 ਦੇ ਅਰਸੇ, ਜਦੋਂ ਲਾਲੂ ਪ੍ਰਸਾਦ ਯਾਦਵ ਕੇਂਦਰ ਵਿਚ ਰੇਲ ਮੰਤਰੀ ਸਨ, ਨਾਲ ਸਬੰਧਤ ਹਨ। -ਪੀਟੀਆਈ

Advertisement

Advertisement