ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਮੀਨ ਗ੍ਰਹਿਣ ਮਾਮਲਾ: ਮਾਲਕਾਂ ਤੇ ਪ੍ਰਸ਼ਾਸਨ ਦਰਮਿਆਨ ਰੇੜਕਾ ਜਾਰੀ

01:36 PM Jun 05, 2023 IST

ਦੀਪਕ ਠਾਕੁਰ

Advertisement

ਨੰਗਲ ਖਨੌੜਾ (ਤਲਵਾੜਾ), 4 ਜੂਨ

ਇੱਥੇ ਤਜਵੀਜ਼ਤ ਨੰਗਲ ਡੈਮ-ਤਲਵਾੜਾ ਵਾਇਆ ਊਨਾ ਰੇਲ ਪ੍ਰਾਜੈਕਟ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਨੂੰ ਲੈ ਕੇ ਜ਼ਮੀਨ ਮਾਲਕਾਂ ਅਤੇ ਪ੍ਰਸ਼ਾਸਨ ਵਿਚਾਲੇ ਰੇੜਕਾ ਬਰਕਰਾਰ ਹੈ। ਭੌਂਅ ਮਾਲਕਾਂ ਨੇ ਜ਼ਮੀਨ ਐਕੁਆਇਰ ਲਈ ਕੀਤੇ ਐਵਾਰਡ ‘ਚ ਵੱਡੇ ਪੱਧਰ ‘ਤੇ ਬੇਨਿਯਮੀਆਂ ਹੋਣ ਦੀ ਗੱਲ ਕਹੀ ਹੈ। ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਦੀ ਮੀਟਿੰਗ ਪਿੰਡ ਨੰਗਲ ਖਨੌੜਾ ਵਿੱਚ ਹੋਈ। ਮੀਟਿੰਗ ਵਿੱਚ ਪੀੜਤਾਂ ਨੇ ਪ੍ਰਸ਼ਾਸਨ ‘ਤੇ ਬਿਨਾਂ ਨਿਸ਼ਾਨਦੇਹੀ ਤੋਂ ਹੀ ਰੇਲਵੇ ਲਈ ਜ਼ਮੀਨ ਐਕੁਆਇਰ ਕਰਨ ਦੇ ਦੋਸ਼ ਲਗਾਏ ਹਨ। ਮਾਲਕਾਂ ਨੂੰ ਰੇਲਵੇ ਅਤੇ ਸਥਾਨਕ ਸਿਵਲ ਪ੍ਰਸ਼ਾਸਨ ਵੱਲੋਂ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਸੰਘਰਸ਼ ਕਮੇਟੀ ਨੇ ਐਕੁਆਇਰ ਕੀਤੀ ਜਾ ਰਹੀ ਜ਼ਮੀਨ ‘ਚ ਆਉਂਦੇ ਦਰੱਖਤਾਂ ਦੀ ਅਸੈਸਮੈਂਟ ਰਿਪੋਰਟ ‘ਤੇ ਵੀ ਸਵਾਲ ਉਠਾਏ ਹਨ।

Advertisement

ਸੰਘਰਸ਼ ਕਮੇਟੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਮੀਨ ਐਕੁਆਇਰ ਲਈ ਕੀਤੇ ਐਵਾਰਡ ‘ਚ ਵੱਡੀਆਂ ਖਾਮੀਆਂ ਹਨ। ਪੀੜਤ ਮਾਲਕ ਐਵਾਰਡ ‘ਚ ਸੋਧ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਸੰਘਰਸ਼ ਕਮੇਟੀ ਨੇ ਰੇਲਵੇ ਅਤੇ ਸਥਾਨਕ ਸਿਵਲ ਪ੍ਰਸ਼ਾਸਨ ‘ਤੇ ਲੋਕਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਏ ਹਨ। ਪੀੜਤਾਂ ਨੇ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੀ ਨਿਸ਼ਾਨਦੇਹੀ ਪਿੰਡ ਦੀ ਪੰਚਾਇਤ, ਨੰਬਰਦਾਰ ਅਤੇ ਜ਼ਮੀਨ ਮਾਲਕਾਂ ਦੀ ਹਾਜ਼ਰੀ ‘ਚ ਕਰਵਾ ਕੇ ਦੋਵੇਂ ਪਾਸੇ ਪੱਕੇ ਨਿਸ਼ਾਨ ਲਗਾਉਣ, ਜ਼ਮੀਨ ਵਿਚਲੀ ਸੰਪਤੀ/ ਦਰੱਖਤਾਂ ਆਦਿ ਦੀ ਸਹੀ ਗਿਣਤੀ ਮਿਣਤੀ ਕਰਵਾ ਕੇ ਮੁਆਵਜ਼ੇ ਦੀ ਲਿਖਤੀ ਜਾਣਕਾਰੀ ਦੇਣ ਅਤੇ ਉਦੋਂ ਤੱਕ ਕੰਮ ਬੰਦ ਰੱਖਣ ਅਤੇ ਦੋਸ਼ਪੂਰਨ ਐਵਾਰਡ ਨੂੰ ਵਾਪਸ ਜਾਂ ਦਰੁੱਸਤ ਕਰ ਕੇ ਮੁਆਵਜ਼ਾ ਰਕਮ ਦੇਣ ਦੀ ਮੰਗ ਕੀਤੀ ਹੈ।

Advertisement