ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੰਬੀ: ਕਿਸਾਨ ਬਠਿੰਡਾ ਰੋਡ ਤੋਂ ਧਰਨਾ ਚੁੱਕਣ ਲਈ ਸਹਿਮਤ

07:10 AM Mar 29, 2024 IST

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 28 ਮਾਰਚ
ਭਾਕਿਯੂ ਡਕੌਂਦਾ ਨੇ ਇੱਥੇ ਬਠਿੰਡਾ ਰੋਡ ’ਤੇ ਲਾਇਆ ਮੋਰਚੇ ਨੂੰ 31 ਮਾਰਚ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ ਜਦਕਿ ਦੂਜੇ ਪਾਸੇ ਮਲੋਟ ਰੋਡ ਹੱਦ ’ਤੇ ਭਾਕਿਯੂ (ਸਿੱਧੂਪੁਰ) ਨੇ ਮੋਰਚਾ ਜਾਰੀ ਰੱਖਣ ਦੀ ਗੱਲ ਆਖੀ ਹੈ। ਭਾਕਿਯੂ (ਸਿੱਧੂਪੁਰ) ਦੇ ਬਲਾਕ ਜਨਰਲ ਸਕੱਤਰ ਹਰਭਗਵਾਨ ਸਿੰਘ ਲੰਬੀ ਮੁਤਾਬਕ ਜਥੇਬੰਦੀ ਦਾ ਮਲੋਟ ਰੋਡ ਹੱਦ ’ਤੇ ਮੋਰਚਾ ਲਗਾਤਾਰ ਜਾਰੀ ਰਹੇਗਾ।
ਇਸੇ ਵਿਚਕਾਰ ਨਾਕੇਬੰਦੀਆਂ ਤੋਂ ਡੱਬਵਾਲੀ ਦੇ ਵਪਾਰੀ ਆਗੂ ਅਤੇ ਦੁਕਾਨਦਾਰਾਂ ਨੇ ਅੱਜ ਸਿਵਲਰ ਜੁਬਲੀ ਚੌਕ ’ਤੇ ਇਕੱਠੇ ਹੋ ਕੇ ਆਵਾਜਾਈ ਬਹਾਲ ਕਰਨ ਦੀ ਮੰਗ ਕੀਤੀ। ਵਪਾਰੀਆਂ ਨੇ ਡੀਐਸਪੀ ਨੂੰ ਮੰਗ ਪੱਤਰ ਦੇ ਕੇ 30 ਮਾਰਚ ਨੂੰ ਧਰਨਾ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ। ਬੀਤੇ ਦਿਨੀਂ ਮਲੋਟ ਰੋਡ ਹੱਦ ‘ਤੇ ਡੱਬਵਾਲੀ ਅਤੇ ਮੰਡੀ ਕਿੱਲਿਆਂਵਾਲੀ ਦੇ ਦੁਕਾਨਦਾਰਾਂ ਨੇ ਸਾਂਝਾ ਧਰਨਾ ਲਗਾ ਕੇ ਨਾਕੇਬੰਦੀਆਂ ਹਟਾਉਣ ਦੀ ਮੰਗ ਕੀਤੀ ਸੀ।
ਬਠਿੰਡਾ ਰੋਡ ਹੱਦ ਖੋਲ੍ਹਣ ਬਾਰੇ ਭਾਕਿਯੂ ਡਕੌਂਦਾ ਯੂਨੀਅਨ ਦੇ ਜ਼ਿਲ੍ਹਾ ਬਠਿੰਡਾ ਦੇ ਸਕੱਤਰ ਹਰਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ 31 ਮਾਰਚ ਨੂੰ ਮੋਰਚਾ ਮੁਲਤਵੀ ਹੋ ਜਾਵੇਗਾ ਅਤੇ ਚੋਣਾਂ ਮਗਰੋਂ ਜਥੇਬੰਦਕ ਫੈਸਲੇ ਮੁਤਾਬਕ ਆਗਾਮੀ ਸੰਘਰਸ਼ ਵਿੱਢਿਆ ਜਾਵੇਗਾ।
ਇਸੇ ਵਿਚਕਾਰ ਵਪਾਰੀ ਆਗੂ ਗੁਰਦੀਪ ਕਾਮਰਾ ਨੇ ਦੱਸਿਆ ਕਿ ਆਵਾਜਾਈ ਬੰਦ ਹੋਣ ਕਾਰਨ ਸ਼ਹਿਰ ਦਾ ਵਪਾਰ ਠੱਪ ਹੋ ਗਿਆ ਹੈ।

Advertisement

Advertisement
Advertisement